ਲੁਧਿਆਣਾ 'ਚ ਆਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰਟੀਫਾਈਡ ਹੇਅਰ, ਸਕਿਨ, ਮੇਕਅਪ ਅਕੈਡਮੀ ਕੋਰਸ ਦੀ ਸ਼ੁਰੂਆਤ ਕੀਤੀ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Friday, 29 March 2019

ਲੁਧਿਆਣਾ 'ਚ ਆਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰਟੀਫਾਈਡ ਹੇਅਰ, ਸਕਿਨ, ਮੇਕਅਪ ਅਕੈਡਮੀ ਕੋਰਸ ਦੀ ਸ਼ੁਰੂਆਤ ਕੀਤੀ

ਮੇਕਅਪ ਆਰਟਿਸਟ ਅਸ਼ਮੀਨ ਮੁੰਜਾਲ ਨੇ ਪੰਜਾਬ ਦੇ ਕੋਹੀਨੂਰ, ਲੁਧਿਆਣਾ 'ਚ ਆਪਣੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰਟੀਫਾਈਡ ਹੇਅਰ, ਸਕਿਨ, ਮੇਕਅਪ ਅਕੈਡਮੀ ਕੋਰਸ ਦੀ ਸ਼ੁਰੂਆਤ ਕੀਤੀ



ਲੁਧਿਆਣਾ-ਮਾਰਚ(ਹਰਜੀਤ ਸਿੰਘ ) ਜੈਕਲੀਨ ਫਰਨਾਂਡੀਸ, ਕਲਕੀ ਕੋਚਲਿਨ, ਮਹਿਮਾ ਚੌਧਰੀ,ਕਰਿਸ਼ਮਾ ਕਪੂਰ, ਨਗਮਾ, ਐਵਲਿਨ ਸ਼ਰਮਾ, ਪ੍ਰਾਚੀ ਦੇਸਾਈ ਆਦਿ ਸੈਲੀਬ੍ਰਿਟੀਜ ਨੂੰ ਸਟਾਈਲ ਦੇਣ ਤੋਂ ਬਾਅਦ ਸੈਲੀਬ੍ਰਿਟੀ ਆਰਟਿਸਟ ਅਸ਼ਮੀਨ ਮੁੰਜਾਲ ਨੇ ਲੁਧਿਆਣਾ 'ਚ ਆਪਣੀ ਸਟਾਰ ਹੇਅਰ ਐਂਡ ਮੇਕਅਪ ਅਕੈਡਮੀ ਖੋਲ੍ਹੀ ਹੈ। ਇਹ ਅਕੈਡਮੀ ਵਿਦਿਆਰਥੀਆਂ ਨੂੰ ਮੇਕਅਪ ਅਤੇ ਹੇਅਰ ਸਟਾਈਲਿੰਗ ਦੇ ਟਰੈਂਡਸ ਬਾਰੇ ਸਿੱਖਿਅਤ ਕਰੇਗੀ ਅਤੇ ਉਨ੍ਹਾਂ ਨੂੰ ਗਲੈਮਰ ਜਗਤ 'ਚ ਆਕਰਸ਼ਕ ਆਰਟਿਸਟਿਕ ਕੈਰੀਅਰ ਬਣਾਉਣ 'ਚ ਮਦਦ
 ਕਰੇਗੀ। ਅੰਤਰਰਾਸ਼ਟਰੀ ਮੇਕਓਵਰ ਕਲਾਕਾਰ, ਜਿਵੇਂ ਨੀਲ ਤਲਵਾਰ; ਅੰਤਰਰਾਸ਼ਟਰੀ ਅਨੁਭਵ ਵਾਲੀ ਹੇਅਰ ਡਿਜਾਇਨਰ, ਨੀਨਾ ਸਿੰਘ; ਕਾਸਮੇਟੋਲਾਜਿਸਟ ਅਤੇ ਅੰਤਰਰਾਸ਼ਟਰੀ ਮੇਕਅਪ ਟ੍ਰੇਨਰ, ਏਂਜਲ ਤਲਵਾਰ; ਅਸ਼ਮੀਨ ਮੁੰਜਾਲ ਦੇ ਨਾਲ ਲਾਂਚ ਦੇ ਮੌਕੇ 'ਤੇ ਮੌਜ਼ੂਦ ਸਨ।ਅਸ਼ਮੀਨ ਮੁੰਜਾਲ ਮੌਜ਼ੂਦਾ ਸਮੇਂ 'ਚ ਦੇਸ਼ ਦੀ ਰਾਜਧਾਨੀ 'ਚ ਪਿਛਲੇ 6 ਸਾਲਾਂ ਤੋਂ 6 ਅਕੈਡਮੀਆਂ ਚਲਾ ਰਹੀ ਹੈ, ਜਿੱਥੇ ਉਹ ਮਹੀਨੇ ਮਾਹਿਰ ਫੈਕਲਟੀ ਵੱਲੋਂ ਹਜ਼ਾਰਾਂਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੀ ਹੈ। ਅਸ਼ਮੀਨ ਮੁੰਜਾਲ ਲੁਧਿਆਣਾ ਦੇ ਹੋਣਹਾਰ ਕਲਾਕਾਰਾਂ ਦੇ ਲਈ ਮਾਰਗਰਸ਼ਕ ਬਣਨਾ ਚਾਹੁੰਦੀ ਹੈ, ਜਿਹੜੇ ਸੁੰਦਰਤਾ ਉਦਯੋਗ 'ਚ ਆਪਣੀਆਂਹਦਾਂ ਦਾ ਵਿਸਥਾਰ ਕਰਨਾ ਚਾਹੁੰਦੇ ਹਨ। ਉਹ ਆਪਣੀ ਮਾਹਿਰਤਾ ਦੇ ਨਾਲ ਉਨ੍ਹਾਂ ਨੂੰ ਮੇਕਅਪ ਦਾ ਬਿਹਤਰੀਨ ਕੌਸ਼ਲ ਪ੍ਰਦਾਨ ਕਰਦੀ ਹੈ।ਸ਼ੁਰੂ ਕੀਤੇ ਗਏ ਜੌਬ ਓਰੇਇੰਟੇਡ ਕੋਰਸ 100 ਪ੍ਰਤੀਸ਼ਤ ਜੌਬ ਪਲੇਸਮੇਂਟ ਗਾਰੰਟੀ ਦੇ ਨਾਲ ਹਨ । 3 ਮਹੀਨੇ ਦਾ ਕਾਸਮੇਟੋਲਾਜੀ ਕੋਰਸ ਵਿਦਿਆਰਥੀਆਂ ਨੂੰ ਹੇਅਰ,ਸਟਾਈਲ, ਮੇਕਅਪ ਐਕਸਪਰਟ ਬਨਾਉਂਦਾ ਹੈ ।ਭਾਰਤ ਦੇ ਤੇਜੀ ਨਾਲ ਵਿਕਸਿਤ ਹੁੰਦੇ ਅਤੇ ਬਹੁਤ ਜ਼ਿਆਦਾ ਮੁਕਾਬਲੇ ਭਰੇ ਸੁੰਦਰਤਾ ਸੇਵਾ ਉਦਯੋਗ ਦੇ ਮੌਕਿਆਂ ਅਤੇ ਚੁਣੌਤੀਆਂ ਦੇ ਕਾਰਨ ਮੁਕਾਬਲੇ ਬਾਜਾਂ ਦੇ 'ਚ ਇਸਦੇ ਲਈ ਕਾਹਲੀ ਲੱਗੀ ਰਹਿੰਦੀ ਹੈ। ਸਟਾਰ ਅਕੈਡਮੀ ਦਾ ਜਨਮ 10 ਸਾਲ ਪਹਿਲਾਂ ਹੋਇਆ ਸੀ। ਇਸਦੀ ਪਰਿਕਲਪਨਾ ਅਸ਼ਮੀਨ ਮੁੰਜਾਲ ਨੇ ਕੀਤੀ ਸੀ। ਸਟਾਰ ਹੇਅਰ ਅਕੈਡਮੀ ਅਤੇ ਮੇਕਅਪ ਕੋਰਸ ਹੋਣਹਾਰ ਵਿਦਿਆਰਥੀਆਂ ਨੂੰ 2009 ਤੋ ਸਿਖਲਾਈ ਦੇ ਰਹੇ ਹਨ।ਮੇਕਅਪ ਨੂੰ ਆਪਣੇ ਸ਼ਬਦਾਂ 'ਚ ਪਰਿਭਾਸ਼ਿਤ ਕਰਦੇ ਹੋਏ ਅਸ਼ਮੀਨ ਨੇ ਕਿਹਾ, 'ਰੂਪ ਸਜਾਵਟ ਵਿਅਕਤੀ ਨੂੰ ਦੇਖਣਯੋਗ ਬਣਾਉਣ ਦੀ ਕਲਾ ਹੈ ਅਤੇ ਮੈਂ ਇਹ ਉੱਤਰ ਕਲਾ ਲੁਧਿਆਣਾ ਦੇ ਲੋਕਾਂ ਨੂੰ ਪ੍ਰਦਾਨ ਕਰਨਾ ਚਾਹੁੰਦੀ ਹਾਂ। ਇੱਥੇ ਪ੍ਰਦਾਨ ਕੀਤੇ ਜਾਣ ਵਾਲੇ ਕੋਰਸ ਉਦਯੋਗ ਦੇ ਟਰੈਂਡਸ ਦੇ ਅਨੁਸਾਰ ਵਿਕਸਿਤ ਕੀਤੇ ਗਏ ਹਨ ਅਤੇ ਸਭ ਤੋਂ ਬਿਹਤਰੀਨ ਮੇਕਅਪ ਆਰਟਿਸਟ, ਕਾਸਮੇਟੋਲਾਜਿਸਟ, ਸਕਿਨ ਐਕਸਪਰਟ ਅਤੇ ਹੇਅਰ ਸਟਾਈਲਿਸਟ ਨੂੰ ਤਿਆਰ ਕਰਨ ਦੇ ਲਈ ਸਿੱਖਿਆ ਦਿੰਦੇ ਹਨ। ਤੁਸੀਂ ਕਿਸੇ ਨੂੰ ਜ਼ਿਆਦਾ ਖੂਬਸੂਰਤ ਬਣਾ ਸਕਦੇ ਹੋ, ਜਦੋਂ ਤੁਸੀਂ ਮੇਕਅਪ ਦੇ ਜਾਦੂ ਨੂੰ ਖੁਦ ਮਹਿਸੂਸ ਕਰ ਸਕੋ। ਮੇਰੀ ਸਕਿਲ ਅਤੇ ਰੂਪ ਓਨਾ ਖੂਬਸੂਰਤ ਨਹੀਂ ਹੈ, ਪਰ ਮੇਕਅਪ ਦੇ ਨਾਲ ਮੈਂ ਖੁਦ ਨੂੰ ਪ੍ਰਸਤੂਤੀ ਦੇ ਯੋਗ ਮਹਿਸੂਸ ਕਰਦੀ ਹਾਂ। ਮੇਕਅਪ ਤੋਂ ਬਾਅਦ ਜੇਕਰ ਮੈਨੂੰ ਵਧੀਆ ਲੱਗਦਾ ਹੈ ਤਾਂ ਤੁਹਾਨੂੰ ਵੀ ਇਹ ਵਧੀਆ ਲੱਗੇਗਾ।'ਕਲਾਸਿਕ ਭਾਰਤੀ ਬ੍ਰਾਈਡਲ ਮੇਕਅਪ ਨੂੰ ਆਪਣੀ ਖਾਸੀਅਤ ਮੰਨਣ ਤੋਂ ਇਲਾਵਾ, ਇਹ ਸੈਲੀਬ੍ਰਿਟੀ ਆਰਟਿਸਟ ਰੈਂਪ ਸ਼ੋਅ ਕਰਦੀ ਹੈ, ਫੈਸ਼ਨ ਵੀਕ 'ਚ ਜਾਂਦੀ ਹੈ, ਮੈਗਜੀਨ ਸ਼ੂਟ 'ਚ ਜਾਂਦੀ ਹੈ ਅਤੇ ਮਾਡਲ ਪੋਰਟਫੋਲਿਓ ਵੀ ਤਿਆਰ ਕਰਦੀ ਹੈ। ਉਹ ਦਿ ਟਾਈਮਸ ਆਫ ਇੰਡੀਆ ਫੈਸ਼ਨ ਵੀਕ, ਪੈਂਟਾਲੂੰਸ ਫੇਮਿਨਾ ਮਿਸ ਇੰਡੀਆ 2011, ਮਿਸ ਦਿੱਲੀ 2008 ਆਦਿ ਈਵੈਂਟਾਂ ਨਾਲ ਜੁੜੀ ਹੈ। ਐਨਾ ਹੀ ਨਹੀਂ, ਮਿਸ ਮੁੰਜਾਲ ਨੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਪ੍ਰਾਚੀ ਦੇਸਾਈ, ਕਰਿਸ਼ਮਾ ਕਪੂਰ, ਜੈਕਲੀਨ ਫਰਨਾਂਡੀਸ ਦੀ ਸੈਲੀਬ੍ਰਿਟੀ ਆਰਟਿਸਟ ਦੇ ਰੂਪ 'ਚ ਵੀ ਕੰਮ ਕੀਤਾ ਹੈ।ਨੌਜਵਾਨ ਆਰਟਿਸਟ, ਜਿਨ੍ਹਾਂ ਨੇ ਹਾਲੇ ਵੀ ਇਸ ਵਧਦੇ ਉਦਯੋਗ ਦੇ ਬਾਰੇ 'ਚ ਜਾਣਨਾ ਹੈ, ਉਹ ਇਸ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਦੇ ਮਾਰਗਦਰਸ਼ਨ 'ਚ ਬਹੁਤ ਕੁਝ ਸਿੱਖ ਸਕਦੇ ਹਨ। ਉਨ੍ਹਾਂ ਦੇ ਕੋਲ ਲੰਡਨ ਸਕੂਲ ਆਫ ਮੇਕਅਪ ਅਤੇ ਦਿ ਸਿਟੀ ਐਂਡ ਗਿਲਡ ਯੂਨੀਵਰਸਿਟੀ, ਯੂਕੇ ਵੱਲੋਂ ਪ੍ਰਾਪਤ ਖਾਸ ਅਕੈਡਮਿਕ ਕੌਸ਼ਲ ਹੈ।ਸਟਾਰ ਹੇਅਰ ਅਤੇ ਮੇਕਅਪ ਅਕੈਡਮੀ ਦੇ ਬਾਰੇ 'ਚ:ਅਸ਼ਮੀਨ ਪਿਛਲੇ 21 ਸਾਲਾਂ ਤੋਂ ਮੇਕਅਪ ਅਤੇ ਹੇਅਰ ਉਦਯੋਗ 'ਚ ਮੋਹਰੀ ਹੈ। ਦਿੱਲੀ, ਮੁੰਬਈ, ਲੰਡਨ 'ਚ ਆਪਣੇ ਕਦਮਾਂ ਦਾ ਵਿਸਥਾਰ ਕਰਦੇ ਹੋਏ, ਉਹ ਹੁਣ ਆਪਣੀ ਪ੍ਰੋਫੈਸ਼ਨਲ ਅਕੈਡਮੀ ਦੇ ਨਾਲ ਲੁਧਿਆਣਾ 'ਚ ਆਈ ਹੈ।ਇਹ ਕੋਰਸ ਉਦਯੋਗ ਦੇ ਮੌਜ਼ੂਦਾ ਟਰੈਂਡਸ ਦੇ ਅਧਾਰ 'ਤੇ ਡਿਜਾਇਨ ਕੀਤੇ ਗਏ ਹਨ ਅਤੇ ਬਿਹਤਰੀਨ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟਸ ਤਿਆਰ ਕਰਨ ਦੇ ਲਈ ਟਾਪ ਕੋਰਸ ਪ੍ਰਦਾਨ ਕਰਦੇ ਹਨ।ਸਟਾਰ ਹੇਅਰ ਐਂਡ ਮੇਕਅਪ ਅਕੈਡਮੀ ਅਸ਼ਮੀਨ ਮੁੰਜਾਲ ਅਤੇ ਉਨ੍ਹਾਂ ਦੀ ਮਾਹਿਰ ਫੈਕਲਟੀ ਟੀਮ ਵੱਲੋਂ ਸੈਂਕੜੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੀ ਹੈ, ਤਾਂ ਕਿ ਉਹ ਗਲੈਮਰ ਉਦਯੋਗ "ਚ" ਆਕਰਸ਼ਕ ਕੈਰੀਅਰ ਬਣਾ ਸਕਣ।ਇਸ ਸਮੇਂ ਦਿੱਲੀ 'ਚ ਉਨ੍ਹਾਂ ਦੀਆਂ 6 ਅਕੈਡਮੀਆਂ ਚੱਲ ਰਹੀਆਂ ਹਨ, ਜਿਹੜੀਆਂ ਆਪਣੇ ਵਿਦਿਆਰਥੀਆਂ ਨੂੰ ਸਿੱਖਲਾਈ ਦੇ ਕੇ ਦੁਨੀਆਂ 'ਚ ਲੋਕਾਂ ਅਤੇ ਦੁਨੀਆਂ ਨੂੰ ਖੂਬਸੂਰਤ ਬਣਾਉਣ ਦੀ ਕਲਾ ਦਾ ਪ੍ਰਸਾਰ ਕਰ ਰਹੀਆਂ ਹਨ।

Facebook Comments APPID