ਤਿਆਰੀਆਂ ਮੁਕੰਮਲ" ਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Saturday, 12 July 2025

ਤਿਆਰੀਆਂ ਮੁਕੰਮਲ" ਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ

 "ਤਿਆਰੀਆਂ ਮੁਕੰਮਲ"ਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਅੱਜ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ


ਲੁਧਿਆਣਾ, 12 ਜੁਲਾਈ (ਇਕਬਾਲ ਸਿੰਘ ਨਾਗੀ  )ਡਿਜੀਟਲ ਪ੍ਰੈੱਸ ਕਲੱਬ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਡਿਜੀਟਲ ਪ੍ਰੈਸ ਡੇਅ ਇਸ ਵਾਰ 13 ਜੁਲਾਈ ਦਿਨ ਐਤਵਾਰ ਨੂੰ ਹੋਟਲ ਬੇਲਾ ਕੋਸਟਾ, ਪੱਖੋਵਾਲ ਰੋਡ ਨੇੜੇ ਭਾਈ ਵਾਲਾ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਕੇ ਮਨਾਇਆ ਜਾਵੇਗਾ। ਅੱਜ ਸਮਾਗਮ ਦੀ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਡਿਜੀਟਲ ਪ੍ਰੈਸ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ, ਚੇਅਰਮੈਨ ਰਵੀ ਸ਼ਰਮਾ, ਜਨਰਲ ਸਕੱਤਰ ਹਰਸ਼ਦੀਪ ਸਿੰਘ ਮਹਿਦੂਦਾਂ ,ਖਜ਼ਾਨਚੀ ਸਰਬਜੀਤ ਸਿੰਘ ਪਨੇਸਰ , ਨੇ ਕਿਆ ਹੈ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤੱਕ ਚੱਲੇਗਾ।ਜਿਸ ਵਿੱਚ ਪੱਤਰਕਾਰੀ ਵਿੱਚ ਨਾਮਨਾ ਖੱਟਣ ਵਾਲੇ ਪੱਤਰਕਾਰਾਂ ਨੂੰ ਅਵਾਰਡ ਦਿੱਤੇ ਜਾਣਗੇ ਅਤੇ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਪ੍ਰੈਸ ਕਲੱਬਾਂ ਦੇ ਮੁੱਖੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਪ੍ਰਸ਼ਾਸਨਿਕ ਅਫਸਰ ਸਾਹਿਬਾਨ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ ।ਇਸ ਮੌਕੇ ਡਿਜੀਟਲ ਪ੍ਰੈਸ ਕਲੱਬ ਦੇ ਕੋਰ ਕਮੇਟੀ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ ਜਿਨਾਂ ਵਿੱਚ ਰੋਹਿਤ ਗੌੜ ਉੱਪ ਚੇਅਰਮੈਨ, ਜਨਰਲ ਸਕੱਤਰ ਹਰਸ਼ਦੀਪ ਸਿੰਘ ਮਹਿਦੂਦਾ, ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜਾਨਚੀ, ਭੁਪਿੰਦਰ ਸਿੰਘ ਸ਼ਾਨ,ਮੋਹਨ ਸਿੰਘ,ਅਰਵਿੰਦਰ ਸਰਾਣਾ, ਪੰਕਜ ਅਰੋੜਾ ਜੁਆਇੰਟ ਸਕੱਤਰ,ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ,ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਗੋਰਵ ਪੱਬੀ, ਸਤਪਾਲ ਸੋਨੀ ਅਤੇ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਸਲੇਮ ਟਾਬਰੀ ਆਦਿ ਹਾਜ਼ਰ ਸਨ।

Facebook Comments APPID