*ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾ ਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋ ਸ਼ਤਾਬਦੀ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ*
ਲੁਧਿਆਣਾ,24 ਜੁਲਾਈ ( ਨਾਗੀ// ਖਾਲਸਾ) 350 ਸਾਲਾਂ ਸ਼ਤਾਬਦੀ ਕਮੇਟੀ ਲੁਧਿਆਣਾ ਵੱਲੋ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਪੂਰੀ ਇੱਕਜੁੱਟਤਾ ਤੇ ਵੱਡੇ ਪੱਧਰ ਤੇ ਮਨਾਏ ਜਾਣਗੇ!ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗਿਆਨੀ ਫ਼ਤਿਹ ਸਿੰਘ ਕੋਆਰਡੀਨੇਟਰ 350 ਸਾਲਾਂ ਸ਼ਤਾਬਦੀ ਕਮੇਟੀ ਲੁਧਿਆਣਾ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਵਿਖੇ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਬਣਾਉਣ ਲਈ 350 ਸਾਲਾਂ ਸ਼ਤਾਬਦੀ ਕਮੇਟੀ ਵਿੱਚ ਸਾਮਲ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰਾਂ ਤੇ ਸਿੱਖ ਜੱਥੇਬੰਦੀਆਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਸੱਦੀ ਗਈ ਇੱਕ ਵਿਸੇਸ਼ ਇੱਕਤਰਤਾ ਉਪਰੰਤ ਕੀਤਾ!ਉਨ੍ਹਾਂ ਨੇ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ, ਸਿੱਖਿਆਵਾ ਤੇ ਫਲਸਫੇ ਨੂੰ ਸਮਾਜ ਦੇ ਲੋਕਾਂ,ਖਾਸ ਕਰਕੇ ਸਕੂਲੀ ਵਿਦਿਆਰਥੀਆਂ ਤੱਕ ਪਹੁੰਚਾਣ ਲਈ ਵੱਖ ਵੱਖ ਸਿੱਖ ਜਂਥੇਬੰਦੀਆਂ ਦੇ ਨਿੱਘੇ ਸਹਿਯੋਗ ਨਾਲ ਪੂਰੀ ਵਿਉਤਬੰਧੀ ਕਰ ਲਈ ਗਈ ਹੈ ਅਤੇ ਇੱਕ ਪੰਜ ਮੈਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ!ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,ਗੁਰਮਤਿ ਗਿਆਨ ਮਿਸ਼ਨਰੀ ਕਾਲਜ,ਸੁਕ੍ਰਿਤ ਤੇ ਗਿਆਨ ਪ੍ਰਕਾਸ਼ ਟਰੱਸਟ ਬੁੱਢੇਵਾਲ ਦੇ ਪ੍ਰਤੀਨਿਧ ਬਤੌਰ ਮੈਬਰ ਲਏ ਗਏ ਹਨ!ਗਿਆਨੀ ਫ਼ਤਿਹ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇੱਕਤਰਤਾ ਦੌਰਾਨ ਹਾਜ਼ਰ ਹੋਏ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰਾਂ ਤੇ ਪ੍ਰਮੁੱਖ ਸਿੱਖ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੇ 350 ਸਾਲਾਂ ਸ਼ਤਾਬਦੀ ਨੂੰ ਪੂਰੀ ਸੁਹਿਰਦਤਾ ਨਾਲ ਮਨਾਉਣ ਲਈ ਅਤੇ ਉਲੀਕੇ ਜਾਣ ਵਾਲੇ ਸਮੁੱਚੇ ਪ੍ਰੋਗਾਰਾਮਾਂ ਤੇ ਸੈਮੀਨਾਰਾਂ ਨੂੰ ਸਚਾਰੂ ਢੰਗ ਨਾਲ ਕਰਵਾਉਣ ਲਈ ਇੱਕ ਉੱਚ ਤਕਾਤੀ ਗਿਆਰਾਂ ਮੈਬਰੀ ਕਮੇਟੀ ਬਣਾਉਣ ਲਈ ਆਪਣੀ ਸਹਿਮਤੀ ਦਾ ਪ੍ਰਗਟਾਵਾ ਕੀਤਾ! ਜਿਸ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ!ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇੱਕਤਰਤਾ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਮੁੱਖ ਸ.ਗੁਰਮੀਤ ਸਿੰਘ,ਗੁ਼ ਸਰਾਭਾ ਨਗਰ ਦੇ ਪ੍ਰਧਾਨ ਜਸਪਾਲ ਸਿੰਘ ਠੁਕਰਾਲ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁ਼. ਅਰਬਨ ਅਸਟੇਟ ਦੁੱਗਰੀ ਫੇਸ-1, ਨੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਕੀਤੀ ਅਤੇ ਆਪਣੇ ਸੁਝਾਉ ਵੀ ਦਿੱਤੇ ਤਾਂ ਕਿ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰੂ ਸਾਹਿਬਾਂ ਦੀ ਸੋਚ ਤੇ ਕੁਰਬਾਨੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ!ਇਸ ਦੌਰਾਨ ਸਮੂਹ ਸ਼ਖਸੀਅਤਾਂ ਨੇ ਸ਼ਹੀਦੀ ਸ਼ਤਾਬਦੀ ਨੂੰ ਪੂਰੀ ਇੱਕਜੁੱਟਤਾ ਨਾਲ ਮਨਾਉਣ ਲਈ ਆਪਣੀਆਂ ਸੰਸਥਾਵਾਂ ਵੱਲੋ ਹਰ ਸੰਭਵ ਮਦੱਦ ਕਰਨ ਤੇ ਪ੍ਰਚਾਰ ਸਮੱਗਰੀ ਆਦਿ ਉਪਲੱਬਧ ਕਰਵਾਉਣ ਦਾ ਐਲਾਨ ਵੀ ਕੀਤਾ!ਇਕੱਤਰਤਾ ਦੌਰਾਨ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼ ਨੇ ਸਮੂਹ ਸਿੱਖ ਜੱਥੇਬੰਧੀਆਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨਾਂ ਦਾ ਨਿੱਘਾ ਧੰਨਵਾਦ ਪ੍ਰਗਟ ਕੀਤਾ ਅਤੇ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਆਪੋ ਆਪਣੀਆਂ ਤਿਆਰੀਆਂ ਆਰੰਭਣ ਦੀ ਤਾਕੀਦ ਵੀ ਕੀਤੀ ਤਾਂ ਕਿ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ ਤੇ ਫਲਸਫੇ ਨੂੰ ਸਮਾਜ ਦੇ ਲੋਕਾਂ ਤੱਕ ਵੱਧ ਤੋ ਵੱਧ ਪਹੁੰਚਾਇਆ ਜਾ ਸਕੇ!ਇਕੱਤਰਤਾ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ. ਜਸਪਾਲ ਸਿੰਘ ਠੁਕਰਾਲ, ਬੀਬੀ ਰਵਿੰਦਰ ਕੌਰ, ਡਾ. ਬਜਾਜ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਮੁੱਖ ਸ.ਗੁਰਮੀਤ ਸਿੰਘ,ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ,ਅਰਵਿੰਦਰ ਸਿੰਘ ਸੰਧੂ ਪ੍ਰਧਾਨ ਅਰਬਨ ਅਸਟੇਟ ਦੁੱਗਰੀ ਫੇਸ 1,ਸ. ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਦੁੱਗਰੀ ਫੇਸ 2, ਪ੍ਰੋ ਬਲਵਿੰਦਰ ਸਿੰਘ ਗੁਰੂਗੋਬਿੰਦ ਸਿੰਘ ਸਟੱਡੀ ਸਰਕਲ,ਪ੍ਰਿਥਵੀਪਾਲ ਸਿੰਘ ਪ੍ਰਧਾਨ ਗੁ਼ ਸ੍ਰੀ ਹਰਿਕ੍ਰਿਸ਼ਨ ਸਾਹਿਬ ਪ੍ਰੀਤਮ ਨਗਰ, ਸੁਰਿੰਦਰ ਸਿੰਘ ਮੱਕੜ ਤੇ ਭੁਪਿੰਦਰ ਸਿੰਘ ਮਕੱੜ ਯੂਨਾਈਟਿਡ ਸਿੱਖਜ਼,ਗੁਰ ਸਾਹਿਬ ਸਿੰਘ,ਗੁਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਮਾਇਆ ਨਗਰ ਲੁਧਿਆਣਾ,ਗੁਰਮੀਤ ਸਿੰਘ ਸਲੂਜਾ ਪ੍ਰਧਾਨ ਗ. ਹਰਨਾਮ ਨਗਰ,ਪ੍ਰਭਜੋਤ ਸਿੰਘ ਗੁ. ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਬੀ.ਆਰ.ਐਸ ਨਗਰ,ਮਨਪ੍ਰੀਤ ਸਿੰਘ ਚਾਵਲਾ ਪ੍ਰਧਾਨ ਗੁ਼. ਕਿਰਨ ਵਿਹਾਰ,ਜਸਪ੍ਰੀਤ ਸਿੰਘ ਆਹਲੂਵਾਲੀਆਂ ਤਜਿੰਦਰ ਸਿੰਘ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ H-L ਕਾਲੋਨੀ ਜਮਾਲਪੁਰ, ਜਸਪਾਲ ਸਿੰਘ ਕੋਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,ਗੁਰਦੁਆਰਾ ਅਮਨ ਪਾਰਕ ਸਰਦਾਰ ਸਤਵਿੰਦਰ ਸਿੰਘ ਆਦਿ ਵਿਸੇਸ਼ ਤੌਰ ਤੇ ਹਜਰ ਸਨ
