*ਦੇਸ਼ ਦਾ ਹਰ ਵਰਗ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼, ਪੰਜਾਬ ਦੇ ਲੋਕ ਵੀ ਇਸ ਤੋਂ ਅਛੂਤੇ ਨਹੀਂ ––ਜੈ ਇੰਦਰ ਕੌਰ*

ਲੁਧਿਆਣਾ 23 ਜੁਲਾਈ ( ) ਭਾਜਪਾ ਦਫ਼ਤਰ ਵਿੱਚ, ਭਾਜਪਾ ਸੂਬਾ ਉਪ ਪ੍ਰਧਾਨ ਅਤੇ ਲੁਧਿਆਣਾ ਸੰਗਠਨ ਚੋਣ ਅਧਿਕਾਰੀ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਮਹਿਲਾ ਮੋਰਚਾ ਪ੍ਰਧਾਨ, ਲੁਧਿਆਣਾ ਭਾਜਪਾ ਆਬਜ਼ਰਵਰ ਜੈ ਇੰਦਰਾ ਕੌਰ ਨੇ ਸੀਨੀਅਰ ਆਗੂਆਂ ਅਤੇ ਭਾਜਪਾ ਜ਼ਿਲ੍ਹਾ ਅਧਿਕਾਰੀਆਂ ਤੋਂ ਲੁਧਿਆਣਾ ਭਾਜਪਾ ਲਈ ਨਵਾਂ ਪ੍ਰਧਾਨ ਚੁਣਨ ਲਈ ਇੱਕ-ਇੱਕ ਕਰਕੇ ਰਾਏ ਮੰਗੀ। ਇਸ ਮੌਕੇ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ। ਇੱਥੇ ਚੋਣਾਂ ਸੰਗਠਨਾਤਮਕ ਰੂਪ ਵਿੱਚ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੰਡਲ ਪ੍ਰਧਾਨਾਂ ਦੀਆਂ ਚੋਣਾਂ ਕਰਵਾਇਆ ਗਈਆ। ਹੁਣ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਸਾਰਿਆਂ ਤੋਂ ਰਾਏ ਮੰਗੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੁਝਾਅ ਲਏ ਜਾ ਰਹੇ ਹਨ। ਭਾਜਪਾ ਹਰ ਤਿੰਨ ਸਾਲਾਂ ਬਾਅਦ ਉਸ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ 'ਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਦੀ ਹੈ ਤਾਂ ਜੋ ਚੋਣਾਂ ਵਿੱਚ ਪਾਰਦਰਸ਼ਤਾ ਬਣਾਈ ਰੱਖੀ ਜਾ ਸਕੇ। ਜੈ ਇੰਦਰ ਕੌਰ ਨੇ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਦੇਸ਼ ਹਿੱਤ ਲਈ ਕੰਮ ਕਰ ਰਹੀ ਹੈ। ਅੱਜ ਦੇਸ਼ ਦਾ ਹਰ ਵਰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹੈ। ਪੰਜਾਬ ਦੇ ਲੋਕ ਵੀ ਇਸ ਤੋਂ ਅਛੂਤੇ ਨਹੀਂ ਹਨ। ਇਹ ਸਿਰਫ ਪੰਜਾਬ ਦੇ ਮਿਹਨਤੀ ਵਰਕਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਅੱਜ ਪੰਜਾਬ ਦੇ ਲੋਕ ਭਾਜਪਾ ਨੂੰ ਇੱਕ ਵਿਕਲਪ ਵਜੋਂ ਦੇਖ ਰਹੇ ਹਨ।