ਲੁਧਿਆਣਾ -07- ( ਖਾਲਸਾ ) ਬੀਤੇ ਦਿਨੀਂ ਡਿਜੀਟਲ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਕੋਛੜ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਪੱਖੋਵਾਲ ਰੋਡ ਸਥਿਤ ਦਫਤਰ 'ਚ ਹੋਈ। ਇਸ ਮੀਟਿੰਗ ਦੌਰਾਨ ਡਿਜੀਟਲ ਪ੍ਰੈਸ ਕਲੱਬ ਦਾ ਹੋਰ ਵਿਸਥਾਰ ਕਰਦੇ ਹੋਏ ਨਵੀਂ ਬਾਡੀ ਦਾ ਐਲਾਨ ਕੀਤਾ ਗਿਆ। ਜਿਸ ਮੁਤਾਬਿਕ ਸਰਬਜੀਤ ਸਿੰਘ ਕੋਛੜ ਨੂੰ ਮੁੜ ਪ੍ਰਧਾਨ ਜਦਕਿ ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ ਅਤੇ ਸਰਬਜੀਤ ਸਿੰਘ ਪਨੇਸਰ ਕੈਸੀਅਰ ਤੇ ਸਿਮਰਨਦੀਪ ਸਿੰਘ ਸਹਾਇਕ ਕੈਸੀਅਰ ਬਣੇ ਰਹੇ। ਦੋ ਸੀਨੀਅਰ ਪੱਤਰਕਾਰਾਂ ਅਸ਼ਵਨੀ ਜੇਤਲੀ 'ਪ੍ਰੇਮ' ਅਤੇ ਗੁਰਿੰਦਰ ਸਿੰਘ ਨੂੰ ਮੁੱਖ ਸਰਪ੍ਰਸਤ ਬਣਾਉਣ ਤੋਂ ਇਲਾਵਾ ਰਵੀ ਸ਼ਰਮਾ ਚੇਅਰਮੈਨ, ਰੋਹਿਤ ਗੌੜ ਉੱਪ ਚੇਅਰਮੈਨ, ਹਰਸ਼ਦੀਪ ਸਿੰਘ ਮਹਿਦੂਦਾਂ ਜਨਰਲ ਸਕੱਤਰ, ਭੁਪਿੰਦਰ ਸਿੰਘ ਸ਼ਾਨ ਸਕੱਤਰ ਤੇ ਪੀਆਰਓ, ਐਡਵੋਕੇਟ ਗੌਰਵ ਅਰੋੜਾ ਮੁੱਖ ਕਾਨੂੰਨੀ ਸਲਾਹਕਾਰ, ਲੱਕੀ ਭੱਟੀ ਮੀਤ ਪ੍ਰਧਾਨ, ਪ੍ਰਿਯੰਕਾ ਸ਼ਰਮਾ ਮਹਿਲਾ ਵਿੰਗ ਦੀ ਇੰਚਾਰਜ, ਅਰਵਿੰਦਰ ਸਰਾਣਾ, ਪੰਕਜ ਅਰੋੜਾ ਤੇ ਵਿੱਕੀ ਵਰਮਾ ਸਾਰੇ ਜੁਆਇੰਟ ਸਕੱਤਰ, ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਈਸ਼ਾ ਆਰਗੇਨਾਈਜਰ ਸਕੱਤਰ, ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਮੋਹਨ ਸਿੰਘ ਕਾਨੂੰਨੀ ਸਲਾਹਕਾਰ ਅਤੇ ਕੁਲਵਿੰਦਰ ਸਿੰਘ ਸਲੇਮਟਾਬਰੀ ਪ੍ਰੈਸ ਸੱਕਤਰ ਬਣਾਇਆ ਗਿਆ। ਸਾਰਿਆਂ ਨੇ ਦਿੱਤੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
