ਸ਼੍ਰੀ.ਰੋਹਿਤ ਮੈਦਾਨ ਬਣੇ ਐਂਟੀ ਕੁਰਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ
ਲੁਧਿਆਣਾ-23-ਜੁਲਾਈ( ਨਾਗੀ//ਖਾਲਸਾ )ਐਂਟੀ ਕੁਰਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸ.ਗੁਰਕੀਰਤ ਸਿੰਘ ਬੇਦੀ ਵੱਲੋਂ ਸ਼੍ਰੀ.ਰੋਹਿਤ ਮੈਦਾਨ ਨੂੰ ਜਿਲ੍ਹਾ ਫਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਹ ਨਿਯੁਕਤੀ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤੀ ਅਤੇ ਕਿਹਾ ਰੋਹਿਤ ਮੈਦਾਨ ਜੀ ਬਹੁਤ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਦਿੰਦੇ ਰਹੇ ਹਨ। ਉਸ ਨੂੰ ਮੁੱਖ ਰੱਖਦੇ ਹੋਏ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਜ਼ਿਲ੍ਹਾ ਫਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਤੇ ਰੋਹਿਤ ਮੈਦਾਨ ਜੀ ਨੇ ਕਿਹਾ ਕਿ ਮੈਂ ਇਹ ਜਿੰਮੇਵਾਰੀ ਬਾਖੂਬੀ ਨਿਭਾਵਾਂਗਾ ਅਤੇ ਸਮਾਜ ਦੀ ਭਲਾਈ ਵਾਸਤੇ ਪੂਰਨ ਤੌਰ ਤੇ ਕਾਰਜ ਕਰਦਾ ਰਹਾਂਗਾ ਅਤੇ ਐਸੋਸੀਏਸ਼ਨ ਦੇ ਪ੍ਰਤੀ ਜ਼ਿਲ੍ਹਾ ਫਿਰੋਜ਼ਪੁਰ 'ਚ ਮਜਬੂਤੀ ਲਈ ਕੰਮ ਕਰਦਾ ਰਹਾਂਗਾ। ਅਤੇ ਇਸ ਨਿਯੁਕਤੀ ਲਈ ਪੰਜਾਬ ਪ੍ਰਧਾਨ ਸ।ਗੁਰਕੀਰਤ ਸਿੰਘ ਬੇਦੀ ਜੀ ਦਾ ਧੰਨਵਾਦ ਵੀ ਕਰਦਾ ਹਾਂ। ਅਤੇ ਕਿਹਾ ਕਿ ਨੌਜਵਾਨਾਂ ਦੇ ਅਤੇ ਹਰ ਵਰਗ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਸਮਾਜਿਕ ਬੁਰਾਈਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਲਿਆਉਣਾ ਅਤੇ ਸਮਾਜਿਕ ਕੰਮਾਂ ਵਿੱਚ ਪ੍ਰੇਰਿਤ ਕਰਨਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦਾ ਮੁੱਖ ਉਦੇਸ਼ ਹੈ। ਅਤੇ ਵੱਧ ਤੋਂ ਵੱਧ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦਾ ਹਿੱਸਾ ਬਣੋ ਤਾਂ ਜੋ ਅਸੀਂ ਦੇਸ਼ ਅਤੇ ਆਪਣੇ ਪੰਜਾਬ ਨੂੰ ਕੁਰੱਪਸ਼ਨ ਅਤੇ ਨਸ਼ਾ ਮੁਕਤ ਕਰ ਸਕੀਏ ਜੀ।
