ਧਾਰਮਿਕ, ਸਮਾਜਿਕ, ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ
ਲੁਧਿਆਣਾ-23-ਜੁਲਾਈ ( ਨਾਗੀ /ਖਾਲਸਾ ) ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਂਕ ਦੇ ਸਰਪ੍ਰਸਤ ਸਵ: ਕਿਸ਼ਨ ਸਿੰਘ ਲਾਇਲਪੁਰੀ ਦੇ ਜਿਗਰੀ ਦੋਸਤ ਗੁਰਬਖਸ਼ ਸਿੰਘ ਕਥੂਰੀਆ ਅਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਸਵਰਗ ਆਸ਼ਰਮ ਮਾਡਲ ਟਊਨ ਐਕਸਟੈਨਸ਼ਨ ਵਿਖੇ ਕੀਤਾ ਗਿਆ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਜਿੱਥੇ ਪ੍ਰਿਵਾਰਕ ਮੈਂਬਰਾਂ ਨਾਲ ਧਾਰਮਿਕ, ਸਮਾਜਿਕ, ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ ਉੱਥੇ ਰਾਜਨੀਤਕ ਆਗੂਆਂ ਭਾਰਤ ਭੂਸ਼ਨ ਆਸ਼ੂ, ਜੱਥੇਦਾਰ ਹੀਰਾ ਸਿੰਘ ਗਾਬੜੀਆ, ਰਜਨੀਸ਼ ਆਹੂਜਾ, ਬਾਬਾ ਅਜੀਤ ਸਿੰਘ, ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਵੀ ਗੁਰਬਖਸ਼ ਸਿੰਘ ਕਥੂਰੀਆ ਦੇ ਬੇਟੇ ਨਰਿੰਦਰਪਾਲ ਸਿੰਘ ਕਥੂਰੀਆ ਤੇ ਪ੍ਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਐਨ.ਪੀ. ਸਿੰਘ ਨੇ ਦੱਸਿਆ ਕਿ ਗੁਰਬਖਸ਼ ਸਿੰਘ ਕਥੂਰੀਆ ਦੇ ਅੰਗੀਠਾ ਸੰਭਾਲਣ ਦੀ ਰਸਮ 24 ਜੁਲਾਈ ਦਿਨ ਵੀਰਵਾਰ ਨੂੰ ਸਵੇਰ 8.30 ਵਜੇ ਹੋਵੇਗੀ। ਭੋਗ ਅਤੇ ਅੰਤਿਮ ਅਰਦਾਸ ਸਮਾਗਮ 27 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 1.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਸਥਾਨ ਗੁਰਦੁਆਰਾ ਸਾਹਿਬ ਫੇਸ-1, ਸੀਆਰਪੀ ਕਲੌਨੀ ਵਿਖੇ ਹੋਣਗੇ। ਇਸ ਮੌਕੇ ਹਰਮਿੰਦਰ ਸਿੰਘ, ਬਲਵੀਰ ਸਿੰਘ, ਇੰਦਰਮੋਹਨ ਸਿੰਘ ਆਹੂਜਾ, ਗੁਰਦੀਪ ਸਿੰਘ ਡੀਮਾਰਟੇ, ਚਰਨਜੀਤ ਸਿੰਘ ਛਾਬੜਾ, ਤੇਜਵਿੰਦਰ ਸਿੰਘ ਬਿੱਗਬੈਨ, ਜਸਪ੍ਰੀਤ ਸਿੰਘ ਆਹੂਜਾ, ਗੁਰਸਿਮਰਨ ਸਿੰਘ, ਪ੍ਰੀਤਕਮਲ ਪਾਹਵਾ, ਰਮੇਸ਼ ਸਾਹਨੀ, ਸੁਰਿੰਦਰਪਾਲ ਸਿੰਘ ਭਟਿਆਣੀ,ਭੁਪਿੰਦਰ ਸਿੰਘ ਜੁਨੇਜਾ, ਅਮਰਜੀਤ ਸਿੰਘ ਬਜਾਜ, ਅਮਰੀਕ ਸਿੰਘ ਬੱਤਰਾ, ਬਲਵੀਰ ਸਿੰਘ ਗੁਲਾਟੀ, ਗੁਰਕਰਨ ਸਿੰਘ ਟੀਨਾ, ਰਣਜੀਤ ਸਿੰਘ ਦਾਰਾ ਤੇ ਹੋਰ ਪਤਵੰਤੇ ਸੱਜਣ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਸਨ।
