ਮਿਸ਼ਨ ਤੰਦਰੁਸਤ ਪੰਜਾਬ) ਸਿਵਲ ਸਰਜਨ ਲੁਧਿਆਣਾ ਨੇ ਝੰਡੀ ਦਿਖਾ ਕੇ ਮੋਬਾਈਲ ਵੈਨ ਨੂੰ ਕੀਤਾ ਰਵਾਨਾ।। - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Tuesday, 31 July 2018

ਮਿਸ਼ਨ ਤੰਦਰੁਸਤ ਪੰਜਾਬ) ਸਿਵਲ ਸਰਜਨ ਲੁਧਿਆਣਾ ਨੇ ਝੰਡੀ ਦਿਖਾ ਕੇ ਮੋਬਾਈਲ ਵੈਨ ਨੂੰ ਕੀਤਾ ਰਵਾਨਾ।।

ਸਿਵਲ ਸਰਜਨ ਲੁਧਿਆਣਾ ਨੇ ਝੰਡੀ ਦਿਖਾ ਕੇ ਮੋਬਾਈਲ ਵੈਨ ਨੂੰ ਕੀਤਾ ਰਵਾਨਾ।।

ਵੈਨ ਵਿੱਚ ਲੱਗੀ ਸੀਬੀ ਨਾਟ ਦੀ ਮਸ਼ੀਨ ਦੁਆਰਾ ਸ਼ੱਕੀ ਮਰੀਜ਼ਾ ਦਾ ਮੁਫਤ ਕੀਤਾ ਜਾਵੇਗਾ ਚੈੱਕਅਪ।।


ਲੁਧਿਆਣਾ 31 ਜੁਲਾਈ (ਹਰਜੀਤ ਸਿੰਘ ਖਾਲਸਾ)- ਸਿਹਤ ਵਿਭਾਗ ਵੱਲੋਂ ਭੇਜੀ ਗਈ ਮੋਬਾਈਲ ਵੈਨ ਅੱਜ ਲੁਧਿਆਣਾ ਪੁੱਜੀ, ਇਸ ਵੈਨ ਨੂੰ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਸਿਵਲ ਸਰਜਨ ਲੁਧਿਆਣਾ ਨੇ ਝੰਡੀ ਦੇ ਕੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਿੱਸਿਆ ਵਿੱਚ ਭੇਜਿਆ। ਇਹ ਵੈਨ ਲੁਧਿਆਣਾ ਵਿੱਚ ਅੱਜ ਮਿਤੀ 31-07-2018 ਤੋਂ ਲੈ ਕੇ 04-08-2018 ਤੱਕ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਵੈਨ ਵਿੱਚ ਸ਼ੱਕੀ ਮਰੀਜ਼ਾਂ ਦੀ ਟੀ.ਵੀ. ਦੀ ਜਾਂਚ ਕਰਨ ਲਈ ਸੀ.ਬੀ.ਨਾਟ ਦੀ ਮਸ਼ੀਨ ਲੱਗੀ ਹੋਈ ਹੈ ਜਿਸ ਰਾਹੀਂ ਸ਼ੱਕੀ ਮਰੀਜ਼ਾਂ ਦੇ ਥੁੱਕ ਦੇ ਸੈਂਪਲ ਟੈਸਟ ਕੀਤੇ ਜਾਣਗੇ ਅਤੇ ਮਰੀਜ਼ਾਂ ਵਿੱਚ ਟੀ.ਬੀ. ਦੀ ਬਿਮਾਰੀ ਲੱਭਣ 'ਤੇ ਉਨ੍ਹਾਂ ਮਰੀਜ਼ਾਂ ਨੂੰ ਟੀ.ਬੀ. ਦੇ ਇਲਾਜ 'ਤੇ ਪਾਇਆ ਜਾਵੇਗਾ। ਲੱਭੇ ਜਾਣ ਵਾਲੇ ਮਰੀਜ਼ਾਂ ਨੂੰ ਟੀ.ਬੀ. ਦੀ ਦਵਾਈ ਬਿਲਕੁਲ ਮੁਫਤ ਅਤੇ ਉਨ੍ਹਾਂ ਦੇ ਘਰ ਦੇ ਨੇੜੇ ਦੇ ਸਿਹਤ ਕੇਂਦਰ ਵਿੱਚ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਇਹ ਵੈਨ ਅੱਜ ਸਾਹਨੇਵਾਲ ਦੇ ਵਿਹੜਿਆਂ ਅਤੇ ਸਲੱਮ ਏਰੀਏ ਵਿੱਚ ਜਾਵੇਗੀ। ਇਸ ਤੋਂ ਬਾਅਦ ਮਿਤੀ 01-08-2018 ਅਤੇ 02-08-2018 ਨੂੰ ਇਹ ਵੈਨ ਸ਼ਿਮਲਾ ਪੁਰੀ, ਡਾਬਾ ਲੁਹਾਰਾ ਅਤੇ ਜਨਤਾ ਨਗਰ ਦੇ ਏਰੀਏ ਵਿੱਚ ਜਾਵੇਗੀ। ਇਸ ਵੈਨ ਦਾ ਆਖਰੀ ਪ੍ਰੋਗਰਾਮ ਮਿਤੀ 04-08-2018 ਨੂੰ ਬਸਤੀ ਜੋਧੇਵਾਲ ਦਾ ਏਰੀਆ ਅਤੇ ਸੈਂਟਰਲ ਜੇਲ੍ਹ ਲੁਧਿਆਣਾ ਦਾ ਏਰੀਆ ਕਵਰ ਕਰਨਾ ਹੈ। ਜਿੱਥੇ ਇਸ ਵੈਨ ਵਿੱਚ ਲੱਗੀ ਸੀਬੀ ਨਾਟ ਦੀ ਮਸ਼ੀਨ ਦੁਆਰਾ ਸੈਂਟਰਲ ਜੇਲ੍ਹ ਦੇ ਕੈਦੀਆਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਕੈਦੀਆਂ ਨੂੰ ਟੀਬੀ ਦੀ ਦਵਾਈ ਜੇਲ੍ਹ ਵਿੱਚ ਹੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਫਸਰ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਟੀ.ਬੀ.ਅਫਸਰ ਡਾ. ਅਸ਼ੀਸ਼ ਚਾਵਲਾ ਅਤੇ ਡਾ. ਹਰਪ੍ਰੀਤ ਸਿੰਘ ਬੈਂਸ ਚੈਸਟ ਸਪੈਸ਼ਲਿਸਟ ਆਦਿ ਮੌਜੂਦ ਸਨ।

Facebook Comments APPID