ਮਿਊਂਸਪਲ ਇੰਪਲਾਈਜ਼ ਸੰਘਰਸ਼ ਕਮੇਟੀ, ਨਗਰ ਨਿਗਮ, ਲੁਧਿਆਣਾ ਵੱਲੋਂ ਚੇਅਰਮੈਨ ਸ੍ਰੀ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਵਿਖੇ ਮੀਟਿੰਗ ਹੋਈ।।

ਲੁਧਿਆਣਾ- 30 ਜੁਲਾਈ- (ਹਰਜੀਤ ਸਿੰਘ ਖਾਲਸਾ)- ਮਿਊਂਸਪਲ ਇੰਪਲਾਈਜ਼ ਸੰਘਰਸ਼ ਕਮੇਟੀ, ਨਗਰ ਨਿਗਮ, ਲੁਧਿਆਣਾ ਵੱਲੋਂ ਚੇਅਰਮੈਨ ਸ੍ਰੀ ਅਸ਼ਵਨੀ ਸਹੋਤਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਵਿਖੇ ਮੀਟਿੰਗ ਹੋਈ ਜਿਸ ਵਿਚ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਸ੍ਰੀ ਸੁਨੀਲ ਸ਼ਰਮਾ, ਪ੍ਰਧਾਨ ਸ. ਜਸਦੇਵ ਸਿੰਘ ਸੇਖੋਂ, ਸਕੱਤਰ ਜਨਰਲ ਸ. ਹਰਪਾਲ ਸਿੰਘ ਨਿਮਾਣਾ, ਜਨਰਲ ਸਕੱਤਰ ਸ੍ਰੀ ਰਾਜੀਵ ਭਾਰਦਵਾਜ ਅਤੇ ਕਾਰਜਕਾਰੀ ਮੈਂਬਰ ਸ. ਬਲਵਿੰਦਰ ਸਿੰਘ, ਸ. ਤਰਨਜੀਤ ਸਿੰਘ, ਵਿਜੈ ਮਾਨਵ, ਇੰਦਰਪਾਲ ਚੌਹਾਨ, ਵਰਿੰਦਰ ਸਿੰਘ ਕਾਲਾ ਸੁਆਮੀ, ਨਰੇਸ਼ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਮਿਊਂਸਪਲ ਇਲੈਕਟ੍ਰੀਕਲ ਕਰਮਚਾਰੀ ਦਲ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਮੀਟਿੰਗ ਵਿਚ ਸ਼ਾਮਿਲ ਹੋਏ, ਜਿਨ੍ਹਾਂ ਵੱਲੋਂ ਸਰਬਸੰਮਤੀ ਨਾਲ ਮਿਊਂਸਪਲ ਇੰਪਲਾਈਜ਼ ਐਸੋਸੀਏਸ਼ਨ ਵਿਚ ਰਲੇਵਾਂ ਕੀਤਾ ਅਤੇ ਇਸ ਦੇ ਨਾਲ ਹੀ ਮਿਊਂਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਨੂੰ ਸਮਰਥਨ ਦਿੱਤਾ। ਜਿਨ੍ਹਾਂ ਵਿਚ ਪ੍ਰਧਾਨ ਜੀਵਨ ਕੁਮਾਰ ਸ਼ਰਮਾ, ਸਕੱਤਰ ਜਨਰਲ ਹਰੀ ਚੰਦ, ਰਾਜ ਕੁਮਾਰ, ਮਦਨ ਲਾਲ, ਨਿਰਦੋਸ਼ ਕੁਮਾਰ, ਅਸ਼ਵਨੀ ਹਾਂਡਾ, ਪਵਨ ਕੁਮਾਰ, ਈਸ਼ਵਰ ਪ੍ਰਸਾਦ, ਆਤਮਾ ਰਾਮ, ਪ੍ਰੇਮ ਪਾਲ, ਗਿਰਦਰ, ਰਮੇਸ਼ ਕੁਮਾਰ, ਸੁਦੇਸ਼ ਕੁਮਾਰ, ਜਗਦੰਬਾ ਪ੍ਰਸਾਦ, ਸੋਮਰਾਜ, ਨਰੇਸ਼ ਕੁਮਾਰ, ਅਮਰਨਾਥ, ਅੰਮੀ ਚੰਦ, ਦਲੀਪ ਕੁਮਾਰ, ਰੰਗੀਲ ਸਿੰਘ ਆਦਿ ਹਾਜਰ ਸਨ। ਇਸ ਮੌਕੇ ਚੇਅਰਮੈਨ ਸ੍ਰੀ ਅਸ਼ਵਨੀ ਸਹੋਤਾ ਅਤੇ ਪ੍ਰਧਾਨ ਸ. ਜਸਦੇਵ ਸਿੰਘ ਸੇਖੋਂ ਨੇ ਸ਼ਾਮਿਲ ਹੋਏ ਅਹੁਦੇਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।