ਪ੍ਮੁਖ ਸ਼ਖਸੀਅਤਾਂ ਨੂੰ ਕੀਤਾ ਗਿਆ ਸਨਮਾਨਿਤ
ਭਾਈ ਰਵਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਕੀਤਾ ਨਿਹਾਲ
ਲੁਧਿਆਣਾ-14-ਜੁਲਾਈ ( ਖਾਲਸਾ ) ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਹਰਨਾਮ ਨਗਰ ਦੀ ਪ੍ਰਬੰਧਕ ਕਮੇਟੀ ਵੱਲੋ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਕਲਿਆਣ ਦੇ ਕਾਰਜਾਂ ਵਿੱਚ ਲਗਾ ਕੇ ਲੋੜਵੰਦਾਂ ਤੇ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ।ਉਨ੍ਹਾਂ ਨੇ ਆਪਣੇ ਪ੍ਰਭਾਵਸਾਲੀ ਬੋਲਾਂ ਵਿੱਚ ਕਿਹਾ ਕਿ ਗੁਰੂ ਸਾਹਿਬਾਨ ਨੇ ਜਿੱਥੇ ਆਪਣੇ ਉਪਦੇਸਾ਼ ਵਿਚ ਮਨੁੱਖ ਨੂੰ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜਿਉਣ ਦੀ ਤਾਕੀਦ ਕੀਤੀ ਉੱਥੇ ਨਾਲ ਹੀ ਆਪਣੇ ਬੁਜ਼ਰਗਾਂ ਦਾ ਵੱਧ ਤੋ ਵੱਧ ਸਤਿਕਾਰ ਕਰਨ ਦੀ ਪ੍ਰੇਣਾ ਵੀ ਦਿੱਤੀ ਹੈ। ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਵੱਲੋ ਬਖਸੇ਼ ਸੇਵਾ ਸੰਕਲਪ ਤੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਗੁਰਮੀਤ ਸਿੰਘ ਸਲੂਜਾ ਦੇ ਪਰਿਵਾਰ ਵੱਲੋ ਆਪਣੇ ਮਾਪਿਆਂ ਸ. ਗੁਰਦਿਆਲ ਸਿੰਘ ਸਲੂਜਾ ਤੇ ਮਾਤਾ ਜਸਵੰਤ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਮੀਤ ਸਮਾਗਮ ਆਯੋਜਿਤ ਕਰਨਾ ਅਤੇ ਸੰਗਤਾਂ ਦੀ ਆਸੀਸ ਪ੍ਰਾਪਤ ਕਰਨਾ ਇੱਕ ਪ੍ਰੇਣਾਦਾਇਕ ਕਾਰਜ ਹੈ। ਇਸ ਦੌਰਾਨ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਵਿੰਦਰ ਸਿੰਘ ਸਾਬਕਾ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰੂ ਰਾਮਦਾਸ ਗੁਰਮਤਿ ਸੰਗੀਤ ਅਕੈਡਮੀ ਦੇ ਕੀਰਤਨੀ ਜੱਥਿਆਂ ਨੇ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ।ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਗੁਰਮੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਸਾਥੀ ਮੈਬਰਾਂ ਨੇ ਸਾਂਝੇ ਰੂਪ ਵਿੱਚ ਕੀਰਤਨੀ ਜੱਥਿਆ ਦੇ ਮੈਬਰਾਂ ਸਮੇਤ ਗੁਰਮਤਿ ਸਮਾਗਮ ਵਿੱਚ ਪੁੱਜੇ ਸੀਨੀਅਰ ਅਕਾਲੀ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ,ਬਾਬਾ ਅਜੀਤ ਸਿੰਘ,ਹਿਤੇਸ਼ ਸਿੰਘ ਗਰੇਵਾਲ,ਅਰਵਿੰਦਰਪਾਲ ਸਿੰਘ ਬੰਟੀ,ਬੀਬੀ ਕਰਤਾਰ ਕੌਰ ਝਾਈ ਜੀ,ਜਸਪਾਲ ਸਿੰਘ ਕੋਹਲੀ,ਬੌਬੀ ਜਿੰਦਲ ਭਾਜਪਾ ਆਗੂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ!ਇਸ ਸਮੇ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਬਲਦੇਵ ਸਿੰਘ, ਗੁਰਚਰਨ ਸਿੰਘ ਚੰਨ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਟੋਨੀ ਮੱਕੜ,ਕੁਲਵਿੰਦਰ ਸਿੰਘ ਲਾਡੀ, ਦਿਲਜੰਗ ਸਿੰਘ, ਅਮਰਜੀਤ ਸਿੰਘ ਪਰੂਥੀ, ਜਗਤਾਰ ਸਿੰਘ ਸੋਨੀ, ਮਹਿੰਦਰਪਾਲ ਸਿੰਘ ਗਲਹੋਤਰਾ,ਕੁਲਦੀਪ ਸਿੰਘ ਦੀਪਾ, ਭੁਪਿੰਦਰ ਸਿੰਘ ਸਲੂਜਾ, ਰਜਿੰਦਰ ਸਿੰਘ ਸਲੂਜਾ, ਸੁਰਿੰਦਰਪਾਲ ਸਿੰਘ ਜਸਬੀਰ ਸਿੰਘ ਜੇ ਸਨਜ਼, ਹਰਕ੍ਰਿਸ਼ਨ ਸਿੰਘ ਮਕੱੜ,ਹਰਮਨਦੀਪ ਸਿੰਘ, ਭੁਪਿੰਦਰ ਸਿੰਘ ਛਾਬੜਾ, ਕਵੰਲਜੀਤ ਸਿੰਘ ਛਾਬੜਾ, ਜਤਿੰਦਰ ਸਿੰਘ ਪ੍ਰਧਾਨ, ਪ੍ਰੇਮ ਸਿੰਘ, ਨੂਰਜੋਤ ਸਿੰਘ ਮਕੱੜ, ਮਹਿੰਦਰ ਸਿੰਘ ਕੰਡਾ ਵਿਸ਼ੇਸ਼ ਤੌਰ ਤੇ ਹਾਜਰ ਸਨ
