ਕੰਵਰ ਨਰਿੰਦਰ ਸਿੰਘ ਨੇ ਅਸ਼ਵਨੀ ਸ਼ਰਮਾ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਣ 'ਤੇ ਦਿੱਤੀ ਵਧਾਈ
ਲੁਧਿਆਣਾ-14-ਜੁਲਾਈ ( ਹਰਜੀਤ ਸਿੰਘ ਖਾਲਸਾ)-ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭਾਜਪਾ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਭਾਜਪਾ ਦੇ ਮੀਡੀਆ ਪੈਨਲੀਸਟ ਪੰਜਾਬ ਦੇ ਕੰਵਰ ਨਰਿੰਦਰ ਸਿੰਘ ਵਲੋਂ ਉਨ੍ਹਾਂ ਵਧਾਈ ਦਿੱਤੀ ਗਈ ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਮੌਕੇ ਕੰਵਰ ਨਰਿੰਦਰ ਸਿੰਘ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਪਹਿਲਾਂ ਵੀ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ, ਸਾਨੂੰ ਇਹਨਾਂ ਦੇ ਦਿਸ਼ਾ ਨਰਦੇਸ਼ ਅਨੁਸਾਰ ਚਲਾਗੇ ਤੇ ਪੰਜਾਬ ਵਿਚ ਭਾਜਪਾ ਦਾ ਘਰ ਘਰ ਅਗੇ ਨਾਲੋ ਹੋਰ ਵੀ ਵੱਧ ਕੇ ਕਰਾਂਗੇ ਤੇ ਭਾਜਪਾ ਦਾ ਗ੍ਰਾਫ ਹੋਰ ਸਿੱਖਰਾਂ ਤੇ ਜਾਏਗਾ. ਉਨ੍ਹਾਂ ਅਗੇ ਕਿਹਾ ਕਿ ਅਸ਼ਵਨੀ ਸ਼ਰਮਾਂ ਦੀ ਪਾਰਟੀ ਦੇ ਆਗੂਆਂ ਤੇ ਮੈਂਬਰਾਂ ਵਿਚ ਚੰਗਾ ਰਸੂਖ ਹੈ। ਮਿੱਠ ਬੋਲੜੇ ਹਨ ਉਨ੍ਹਾਂ ਅੱਗੇ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਸੂਬੇ ਵਿਚ ਹੋਰ ਮਜ਼ਬੂਤ ਹੋਵੇਗੀ ਤੇ ਸੂਬੇ ਵਿਚ 2027 ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਆਪਣੀ ਸਰਕਾਰ ਬਣਾਏਗੀ।
