ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Wednesday, 16 July 2025

ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ

ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਾ ਪਰਿਵਾਰ ਦੇ ਮੁੱਖਸੇਵਾਦਰ ਨੂੰ ਕੀਤਾ ਗਿਆ ਸਨਮਾਨਿਤ


ਲੁਧਿਆਣਾ-16-ਜੁਲਾਈ(ਹਰਜੀਤ ਸਿੰਘ ਖਾਲਸਾ)ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਾ ਪਰਿਵਾਰ ਵੱਲੋਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਮਾਤਾ ਵਿਪਨਪ੍ਰੀਤ ਕੌਰ ਜੀ ਦੀ ਅਸੀਸਾਂ ਸਦਕਾ ਸਰਦਾਰ ਮਨਿੰਦਰ ਸਿੰਘ ਅਹੂਜਾ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਸੰਗਤਾਂ ਵਾਪਸ ਪੁੱਜੀਆਂ ਹਨ l ਉਸ ਦਾ ਸ਼ੁਕਰਾਨਾ ਸਮਾਗਮ ਅਸਥਾਨ ਬਾਬਾ ਸ਼੍ਰੀ ਚੰਦ ਸਵਾਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਲੋਨੀ ਸੂਈਆਂ ਵਾਲਾ ਹਸਪਤਾਲ ਰੋਡ ਸਲੇਮ ਟਾਬਰੀ ਲੁਧਿਆਣਾ ਵਿਖੇ  ਵੱਡੇ ਪੱਧਰ ਤੇ ਕਰਵਾਇਆ ਗਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਜੀ ਲਿਟਲ ਵੀਰ ਜੀ ਮਾਤਾ ਕੋਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਕੀਰਤਨ ਅਤੇ ਕਥਾ ਦੁਆਰਾ ਨਿਹਾਲ ਕੀਤਾ ।  ਇਸ ਗੁਰਮਤਿ ਸਮਾਗਮ ਵਿੱਚ ਮਾਤਾ ਵਿਪਨਪ੍ਰੀਤ ਕੌਰ ਜੀ ਅਤੇ ਅਮਨ ਬੱਗਾ ਜੀ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਪੁੱਜੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਅਹੁਜਾ ਨੇ ਦਸਿਆ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ, ਮਹਾਂਪੁਰਖਾਂ ਦੀਆਂ ਅਸੀਸਾਂ ਅਤੇ ਸੰਗਤਾਂ ਦੇ ਅਥਾਹ ਪਿਆਰ ਅਤੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਦੱਖਣ ਭਾਰਤ ਦੇ ਹੋਰ ਪ੍ਰਮੁੱਖ ਤੀਰਥ ਅਸਥਾਨਾਂ ਦੀ ਅਤਿਅੰਤ ਸਫ਼ਲ ਅਤੇ ਆਨੰਦਮਈ ਯਾਤਰਾ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਇਹ ਸਮਾਗਮ ਕਰਵਾਇਆ ਗਿਆ । ਉਨ੍ਹਾਂ ਇਹ ਵੀ ਦਸਿਆ ਕਿ ਇਸ ਗੁਰਮਤਿ ਸਮਾਗਮ ਦੌਰਾਨ ਉਨ੍ਹਾਂ ਸਹਿਯੋਗੀਆਂ ਵਿਸ਼ੇਸ਼ ਕਰਕੇ ਯੰਗ ਬਿਰਗੇਡ, ਜਿੰਨਾ ਨੇ ਸਾਰੀ ਯਾਤਰਾ ਦੌਰਾਨ ਪੂਰੀ ਤਨਦੇਹੀ ਨਾਲ ਆਪਣੀ ਜ਼ਿਮੇਵਾਰੀ ਨਿਭਾਉਂਦੇ ਹੋਏ ਸੰਗਤਾਂ ਦੀ ਲਾਮਿਸਾਲ ਸੇਵਾ ਕੀਤੀ, ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਕਿ ਉਹ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣ ਸਕਣ । ਇਸ ਸ਼ੁਕਰਾਨਾ ਸਮਾਗਮ ਦੀ ਅਰਦਾਸ ਗਿਆਨੀ ਹਰਦੀਪ ਸਿੰਘ ਜੀ ਨੇ ਕੀਤੀ ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਦਕ ਕਮੇਟੀ ਅਤੇ ਸੰਗਤਾਂ ਵੱਲੋ ਵਿਸ਼ੇਸ਼ ਤੌਰ ਤੇ ਸਰਦਾਰ ਮਨਿੰਦਰ ਸਿੰਘ ਆਹੂਜਾ ਦਾ ਸਨਮਾਨ ਕੀਤਾ ਗਿਆ  ਸੁਸਾਇਟੀ ਵੱਲੋ ਮਾਤਾ ਵਿਪਨਪ੍ਰੀਤ ਕੌਰ ਜੀ ਅਤੇ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਤੇ ਅਮਨ ਬੱਗਾ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਜੀ ਆਇਆ ਆਖਿਆ ਗਿਆ ਮਾਤਾ ਜੀ,ਲਿਟਲ ਵੀਰ ਜੀ,ਮਨਿੰਦਰ ਸਿੰਘ ਜੀ ਆਹੂਜਾ ਵੱਲੋ ਸਾਰੇ ਹੀ ਸੇਵਾਦਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ  ਆਹੂਜਾ ਜੀ ਨੇ ਦੱਸਿਆ ਕੇ ਇਹਨਾਂ ਮਹਾਨ ਸਮਾਗਮਾਂ ਵਿੱਚ ਸੰਗਤਾਂ ਨੈ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤਾ ਇਸ ਮੋਕੇ ਹਾਜ਼ਿਰ ਸਨ ਭਗਤਪ੍ਰੀਤ ਸਿੰਘ, ਚਰਨਜੀਤ ਸਿੰਘ,ਗੁਰਜੋਤ ਸਿੰਘ,ਪ੍ਰਭਸਿਮਰਨ ਸਿੰਘ, ਗੁਰਮੀਤ ਸਿੰਘ ਰੋਮੀ, ਜਸ਼ਨਦੀਪ ਸਿੰਘ,ਗੁਰਮੀਤ ਸਿੰਘ ਮਨੋਚਾ,ਤਰਲੋਚਨ ਸਿੰਘ ਮਨੋਚਾ,ਜਸਪਾਲ ਸਿੰਘ, ਮਨਪ੍ਰੀਤ ਸਿੰਘ,ਮਨਦੀਪ ਸਿੰਘ,ਮਨਮੋਹਨ ਸਿੰਘ,ਏਕਸਪ੍ਰੀਤ ਸਿੰਘ,ਇਛਪ੍ਰੀਤ ਸਿੰਘ ਰਿਚੂ, ਰਮਨਦੀਪ ਸਿੰਘ ਆਦਿ

Facebook Comments APPID