ਜ਼ਿਲਾ ਸੰਗਰੂਰ,ਬਰਨਾਲਾ ਅਤੇ ਹਲਕਾ ਮਹਿਲ ਕਲਾਂ,ਧੂਰੀ ਦੇ ਬਣੇ ਆਬਜ਼ਰਵਰ.ਕੈੜਾ
ਲੁਧਿਆਣਾ-18-ਜੁਲਾਈ( ਖਾਲਸਾ)ਲੁਧਿਆਣਾ ਜਿਲ੍ਹੇ ਦੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਕੈੜਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵੱਡੀ ਅਤੇ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਵੱਲੋਂ ਉਹਨਾਂ ਨੂੰ ਹਲਕਾ ਮਹਿਲ ਕਲਾਂ ਜਿਲਾ ਬਰਨਾਲਾ ਅਤੇ ਹਲਕਾ ਧੂਰੀ ਜ਼ਿਲਾ ਸੰਗਰੂਰ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕੈੜਾ ਦੇ ਪਾਰਟੀ ਪ੍ਰਤੀ ਲੰਬੇ ਸਮੇਂ ਤੋਂ ਸਮਰਪਣ ਅਤੇ ਉਹਨਾਂ ਦੇ ਵਿਸ਼ਾਲ ਤਜਰਬੇ ਨੂੰ ਦਰਸਾਉਂਦੀ ਹੈ। ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਕੈੜਾ ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਨ ਉਹਨਾਂ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਪਾਰਟੀ ਲਈ ਅਣਥੱਕ ਕੰਮ ਕੀਤਾ ਹੈ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਦਾ ਪਰਿਵਾਰ ਟਕਸਾਲੀ ਕਾਂਗਰਸੀ ਵੱਲੋਂ ਜਾਣਿਆ ਜਾਂਦਾ ਹੈ।ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਵਜੋਂ ਉਹਨਾਂ ਦਾ ਕਾਰਜਕਾਲ ਬਹੁਤ ਸਫਲ ਰਿਹਾ। ਜਿਸ ਦੌਰਾਨ ਉਹਨਾਂ ਨੇ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਅਹਿਮ ਯੋਗਦਾਨ ਦਿੱਤਾ। ਉਹਨਾਂ ਦੀ ਇਸ ਨਿਯੁਕਤੀ ਨਾਲ ਪਾਰਟੀ ਨੂੰ ਵੱਡਾ ਲਾਭ ਹੋਵੇਗਾ ਖਾਸ ਕਰ ਧੂਰੀ ਅਤੇ ਮਹਿਲ ਕਲਾਂ ਵਰਗੇ ਮਹੱਤਵਪੂਰਨ ਹਲਕਿਆਂ ਵਿੱਚ ਇੱਕ ਨਿਰੀਖਕ ਵਜ਼ੋ ਉਹਨਾਂ ਦੀ ਭੂਮਿਕਾ ਇਹਨਾਂ ਹਲਕਿਆਂ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣਾ ਸੰਗਠਨਾਮਿਕ ਕਮੀਆਂ ਨੂੰ ਦੂਰ ਕਰਨਾ ਵਰਕਰਾਂ ਨੂੰ ਲਾਮਬੰਦ ਕਰਨਾ ਅਤੇ ਅਗਾਮੀ 2027 ਦੀਆਂ ਵਿਧਾਨਸਭਾ ਚੋਣਾਂ ਲਈ ਰਣਨੀਤੀਆਂ ਤਿਆਰ ਕਰਨ ਵਿੱਚ ਮਦਦ ਕਰਨਾ ਹੋਵੇਗਾ। ਆਪਣੀ ਨਿਯੁਕਤੀ ਤੇ ਕੈੜਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਮੇਤ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਹਨਾਂ ਤੇ ਭਰੋਸਾ ਜਤਾਇਆ ਹੈ ਉਹ ਉਸ ਭਰੋਸੇ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।ਇਸ ਮੌਕੇ ਵਾਰਡ ਦੇ ਲੋਕਾਂ ਨੇ ਉਹਨਾਂ ਨੂੰ ਆਬਜ਼ਰਵਰ ਬਣਨ ਤੇ ਵਧਾਈ ਦਿੱਤੀ।
