ਗੁਰਦੁਆਰਾ ਕਲਗ਼ੀਧਰ ਦੇ ਮੀਤ ਪ੍ਰਧਾਨ ਭੁਪਿੰਦਰ ਪਾਲ ਸਿੰਘ ਧਵਨ ਵੱਲੋਂ ਰਾਗੀ ਜੱਥਿਆਂ ਦਾ ਸਵਾਗਤ
ਲੁਧਿਆਣਾ-25-( ਖਾਲਸਾ)ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਵਿੱਖੇ ਹੋਏ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਭੁਪਿੰਦਰ ਪਾਲ ਸਿੰਘ ਧਵਨ ਵੱਲੋਂ ਰਾਗੀ ਜੱਥਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ।ਕੀਰਤਨ ਸਮਾਗਮ ਦੌਰਾਨ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਸਾਹਿਬ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ, ਭਾਈ ਗਗਨਪ੍ਰੀਤ ਸਿੰਘ, ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਮੁਕਤਸਰ ਸਾਹਿਬ ਉਚੇਚੇ ਤੌਰ ਤੇ ਪੁਜੇ ਸਨ। ਇਸ ਮੌਕੇ ਭੁਪਿੰਦਰ ਪਾਲ ਸਿੰਘ ਧਵਨ ਨੇ ਕਿਹਾ ਕਿ ਜੋ ਸਿੱਖੀ ਦੇ ਪ੍ਰਚਾਰ ਲਈ ਪੰਥ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲਾ ਕਰ ਰਹੇ ਹਨ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਕੀਰਤਨ ਨਾਲ ਜੁੜਨਾ ਪਵੇਗਾ ਤਾਂ ਜੁ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ।ਅਪਣਾਉਣਾ ਪਵੇਗਾ ਤਾਂ ਜੋ ਸਿੱਖੀ ਪ੍ਰਫੁੱਲਤ ਰਹਿ
