ਸ੍ਰੀ ਸ਼ਰਮਾ ਕਿਸਾਨਾਂ ਦੇ ਮਸਲੇ ਹੱਲ ਕਰਾਉਣਗੇ: ਸੁਖਦੇਵ ਸਿੰਘ ਗਿੱਲ
ਲੁਧਿਆਣਾ-24-ਜੁਲਾਈ ( ਹਰਜੀਤ ਸਿੰਘ ਖਾਲਸਾ )ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘੱ ਗਿੱਲ ਦੀ ਅਗਵਾਈ ਇਹ ਬੀਜੇਪੀ ਦੇ ਆਗੂ ਜਸਪ੍ਰੀਤ ਸਿੰਘ ਹੋਬੀ ਹੇਠ ਵਰਕਰਾਂ ਵੱਲੋਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾੁਅਦ ਪਹਿਲੀ ਵਾਰ ਲੁਧਿਆਣਾ ਆਉਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਪੰਜਾਬ ਦੀ ਅਗਵਾਈ ਹੇਠ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ 2027 ਵਿੱਚ ਪੰਜਾਬ ਅੰਦਰ ਸਰਕਾਰ ਦਾ ਗਠਨ ਕਰਕੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੋਰੇਗੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਸਣਕੇ ਉਨ੍ਹਾਂ ਨੂੰ ਹੱਲ ਕਰਾਉਣਗੇ। ਇਸ ਮੌਕੇ ਹਰਵਿੰਦਰ ਸਿੰਘ ਜਵੱਦੀ, ਦਿਲਬਾਗ ਸਿੰਘ ਸੰਧੂ, ਨਿਰਵੈਰ ਸਿੰਘ, ਦਿਨੇਸ਼ ਅਗਨੀਹੋਤਰੀ, ਜਤਿੰਦਰ ਪਾਲਕਾ ਅਤੇ ਅਰੁਣ ਗੁਪਤਾ ਵੀ ਹਾਜ਼ਰ ਸਨ।
