ਲੁਧਿਆਣਾ-07-( ਖਾਲਸਾ )ਸਿੱਖ ਨੌਜਵਾਨ ਸੇਵਾ ਸੋਸਾਇਟੀ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਾ ਪਰਿਵਾਰ ਵੱਲੋਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਅਤੇ ਮਾਤਾ ਵਿਪਨਪ੍ਰੀਤ ਕੌਰ ਦੀਆਂ ਅਸੀਸਾ ਨਾਲ ਮਨਿੰਦਰ ਸਿੰਘ ਆਹੂਜਾ ਦੀ ਅਗਵਾਈ ਹੇਠ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜੱਥਾ ਸੰਗਤੀ ਰੂਪ ਵਿੱਚ ਗਿਆ ਸੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਰਵਿੰਦਰ ਸਿੰਘ ਕਪੂਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਜੱਥੇ ਦਾ ਬਹੁਤ ਹੀ ਵਧੀਆ ਸਵਾਗਤ ਕੀਤਾ। ਮਨਿੰਦਰ ਸਿੰਘ ਆਹੂਜਾ ਅਤੇ ਸਾਰੀ ਸੰਗਤ ਅਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆ ਆਖਿਆ l ਰਵਿੰਦਰ ਸਿੰਘ ਕਪੂਰ ਜੂਨੀਅਰ ਅਸਸਿਸਟੈਂਟ ਸੁਪਰਟੇੰਡੈਂਟ, ਚਰਨਜੀਤ ਸਿੰਘ ਹੈਡ ਆਫ਼ ਡਿਪਾਰਟਮੈਂਟ ਅਕੋਮਮੋਡੇਸ਼ਨ, ਹਰਪਾਲ ਸਿੰਘ ਅਸਸਿਸਟੈਂਟ ਇੰਚਾਰਜ ਸੱਚਖੰਡ ਪਰਿਸਰ ਯਾਤਰੀ ਨਿਵਾਸ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਕਰਕੇ ਬਹੁਤ ਹੀ ਅਨੰਦਮਈ ਯਾਤਰਾ ਕਰਵਾਈ। ਮਨਿੰਦਰ ਸਿੰਘ ਆਹੂਜਾ ਨੇ ਕਿਹਾ ਕੇ ਜੱਥਾ ਕਪੂਰ ਸਾਹਿਬ ਦਾ ਰਿਣੀ ਹੈ ਜੋ ਹਮੇਸ਼ਾਂ ਹਰ ਸੇਵਾ ਲਈ ਤੱਤਪਰ ਰਹਿੰਦੇ ਹਨ। ਧੰਨ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਾ ਪਰਿਵਾਰ ਅਤੇ ਸਿੱਖ ਨੌਜਵਾਨ ਸੇਵਾ ਸੌਸਾਇਟੀ ਵੱਲੋਂ ਕਪੂਰ ਸਾਹਿਬ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਭਗਤਪ੍ਰੀਤ ਸਿੰਘ, ਚਰਨਜੀਤ ਸਿੰਘ, ਪ੍ਰਭਸਿਮਰਨ ਸਿੰਘ, ਤਰਲੋਚਨ ਸਿੰਘ ਮਨੋਚਾ, ਇਛਪ੍ਰੀਤ ਸਿੰਘ ਰਿਚੂ, ਗੁਰਜੋਤ ਸਿੰਘ, ਜਸ਼ਨਦੀਪ ਸਿੰਘ, ਏਕਸਪ੍ਰੀਤ ਸਿੰਘ, ਮਨਮੋਹਨ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ।
Monday, 7 July 2025
Home
Unlabelled
ਮਨਿੰਦਰ ਸਿੰਘ ਆਹੂਜਾ ਵੱਲੋਂ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਰਵਿੰਦਰ ਸਿੰਘ ਕਪੂਰ ਦਾ ਧੰਨਵਾਦ
