ਕਾਰਗਿਲ ਵਿਜੈ ਦਿਵਸ ਤੇ ਸ਼ਹੀਦਾਂ ਨੂੰ ਨਮਨ ਅਤੇ ਜਿੱਤ ਨੂੰ ਕੀਤੀ ਸਲਾਮ
ਲੁਧਿਆਣਾ-26-ਜੁਲਾਈ ( ਹਰਜੀਤ ਸਿੰਘ )ਡਿਫੈਂਸ ਵੈਟਰਨਰਜ ਔਰਗਨਾਈਜੇਸ਼ਨ ਦੇ ਸੱਦੇ ਤੇ ਸਾਬਕਾ ਸੈਨਿਕ ਵੈਲਫੇਅਰ ਸੋਸਾਇਟੀ, ਐਕਸ ਆਰਮੀ ਵੈਲਫੇਅਰ ਕਮੇਟੀ ਸਮੇਤ ਭਾਰਤੀਯ ਕਿਸਾਨ ਯੂਨੀਅਨ ਅਤੇ ਪੰਛੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਥਾਪਰ ਲੁਧਿਆਣਾ ਵੱਲੋਂ ਰੱਖ ਬਾਗ ਵਿਖੇ ਰਲਮਿਲ ਕੇ ਕਾਰਗਿਲ ਵਿਜੇ ਦਿਵਸ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਜਿੱਥੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ, ਉਥੇ ਹੀ ਇਸ ਜੰਗ ਦੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵੀਰ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸੰਸਥਾ ਆਗੂਆਂ ਜਗਜੀਤ ਸਿੰਘ ਅਰੋੜਾ, ਕੈਪਟਨ ਕੁਲਵੰਤ ਸਿੰਘ, ਕੈਪਟਨ ਨਛੱਤਰ ਸਿੰਘ, ਮਲਕੀਤ ਸਿੰਘ ਵਾਲੀਆ ਕਰਨਲ ਹਰਵੰਤ ਸਿੰਘ ਕਾਹਲੋਂ, ਅਨੂਪ ਸਿੰਘ ਆਦਿ ਨੇ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਸਾਡੇ ਬਹਾਦਰ ਸੈਨਿਕਾਂ ਨੇ ਅੱਜ ਦੇ ਦਿਨ ਜੰਗ ਜਿੱਤ ਕੇ ਸੰਸਾਰ ਪੱਧਰ ਤੇ ਭਾਰਤ ਦੇਸ਼ ਦੇ ਮਾਨ ਨੂੰ ਹੋਰ ਵੀ ਦੁਗਣਾ ਚੌਗੁਣਾ ਕੀਤਾ ਸੀ। ਉਹਨਾਂ ਕਿਹਾ ਕਿ ਬਾਰਡਰਾਂ ਦੇ ਉੱਪਰ ਬੈਠੇ ਸੈਨਿਕਾਂ ਵੱਲੋਂ ਸਮੇਂ ਸਮੇਂ ਤੇ ਦੁਸ਼ਮਣ ਤਾਕਤਾਂ ਦੁਆਰਾ ਕੀਤੇ ਗਏ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤੇ ਜਾਣ ਦੇ ਚਲਦਿਆਂ ਹੀ ਅੱਜ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਵੱਲੋਂ ਵੀ ਐਸੇ ਮੌਕਿਆਂ ਦੇ ਉੱਪਰ ਰਾਜ ਪੱਧਰੀ ਸਮਾਗਮ ਕਰਾ ਕੇ ਖਾਨਾ ਪੂਰਤੀ ਤਾਂ ਕਰ ਦਿੱਤੀ ਜਾਂਦੀ ਹੈ ਜਦਕਿ ਅਸਲ ਸੱਚਾਈ ਇਹ ਹੈ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਦੇਸ਼ ਦੇ ਰਾਖੇ ਜਵਾਨ ਦੋਵੇਂ ਹੀ ਕੇਂਦਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਸੜਕਾਂ ਤੇ ਰੁਲ ਰਹੇ ਹਨ। ਜੋ ਕਿ ਸਾਡੇ ਦੇਸ਼ ਦੀ ਸਭ ਤੋਂ ਵੱਡੀ ਬਦਕਿਸਮਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਵਾਲੀਆ, ਸੂਬੇਦਾਰ ਮੇਜਰ ਅਨੂਪ ਸਿੰਘ, ਦਲਵਿੰਦਰ ਸਿੰਘ ਘੁੰਮਣ, ਕੈਪਟਨ ਨੰਦ ਲਾਲ, ਸੂਬੇਦਾਰ ਮੇਜਰ ਬੁੱਧ ਸਿੰਘ, ਸਤਰੁਜੀਤ, ਭੁਪਿੰਦਰ ਸਿੰਘ, ਸੂਬੇਦਾਰ ਨਿਰਮਲ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਅਵਤਾਰ ਸਿੰਘ ਬੜੈਚ, ਹੌਲਦਾਰ ਪ੍ਰਗੁਨ ਦਾਸ, ਹੌਲਦਾਰ ਸ਼ਕਤੀ ਦਾਸ, ਸੂਬੇਦਾਰ ਬਲਜੀਤ ਸਿੰਘ, ਸੂਬੇਦਾਰ ਰੱਬੀ ਸਿੰਘ, ਹੌਲਦਾਰ ਜਗਰੂਪ ਸਿੰਘ, ਸੂਬੇਦਾਰ ਸਵਰਨਜੀਤ ਸਿੰਘ, ਹੌਲਦਾਰ ਬਲਵੀਰ ਸਿੰਘ, ਹੌਲਦਾਰ ਗੁਰਚਰਨ ਸਿੰਘ, ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਰੌਸ਼ਨ ਸਿੰਘ ਸਾਗਰ, ਸੁਖਦੇਵ ਸਿੰਘ ਕਨੀਜਾ, ਕਰਮਜੀਤ ਸਿੰਘ ਸੰਧੂ, ਰੋਸ਼ਨ ਸਿੰਘ ਸਰਪੰਚ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਹਾਜਿਰ ਸਨ।

