ਜੈਨ ਮੰਦਿਰ ਚੌਂਕ ਤੋਂ ਧਾਂਦਰਾ ਤੱਕ ਦੀ ਸੜਕ ਨੂੰ ਵੀ ਨੋ ਟੋਲਰੈਨਸ ਜ਼ੋਨ ਐਲਾਨ ਹੋਣ ਤੇ ਸ. ਸਲੂਜਾ ਨੇ ਕਮਿਸ਼ਨਰ ਪੁਲਿਸ ਦਾ ਕੀਤਾ ਸਵਾਗਤ
ਲੁਧਿਆਣਾ-11- ( ਖਾਲਸਾ ) ਸ਼ਾਪਕੀਪਰ ਐਸੋਸੀਏਸ਼ਨ 200 ਫੁੱਟ ਮਿਸਿੰਗ ਲਿੰਕ 2 ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸ ਜਤਿੰਦਰਪਾਲ ਸਿੰਘ ਸਲੂਜਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਕਮਿਸ਼ਨਰ ਪੁਲਿਸ ਲੁਧਿਆਣਾ ਦਾ ਜੈਨ ਮੰਦਿਰ ਤੋਂ ਮਾਣਕਵਾਲ ਤੱਕ ਧਾਂਦਰਾ ਰੋਡ ਨੂੰ ਨੋ ਟੋਲਰੈਨਸ ਜ਼ੋਨ ਐਲਾਨ ਕਰਨ ਦਾ ਸਵਾਗਤ ਕੀਤਾ ਸ ਸਲੂਜਾ ਨੇ ਕਿਹਾ ਕਿ ਏਹ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ ਕਿਉਂਕਿ ਏਹ ਸੜਕ ਬਹੁਤ ਤੰਗ ਹੈ ਤੇ ਇਸ ਸੜਕ ਤੇ ਆਲੇ-ਦੁਆਲੇ ਸੈਂਕੜੇ ਕਾਲੋਨੀਆਂ ਹੋਣ ਕਰਕੇ ਅਬਾਦੀ ਬਹੁਤ ਸੰਘਣੀ ਹੈ ਜਿਸ ਕਰਕੇ ਸਵੇਰ ਤੇ ਸ਼ਾਮ ਦੇ ਸਮੇਂ ਅਕਸਰ ਲੰਬਾ ਜਾਮ ਲਗਾ ਰਹਿੰਦਾ ਹੈ ਉਹਨਾਂ ਕਿਹਾ ਕਿ ਇਸ ਸੜਕ ਤੇ ਜਿਥੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਆਪਣਾ ਸਮਾਨ ਰੱਖ ਦਿੰਦੇ ਹਨ ਤੇ ਉਸ ਦੇ ਅੱਗੇ ਜਦੋਂ ਗਾਹਕ ਦੀ ਗੱਡੀ ਖੜੀ ਰਹਿੰਦੀ ਹੈ ਤਾਂ ਪਿੱਛੇ ਲੰਬਾ ਜਾਮ ਲੱਗ ਜਾਂਦਾ ਹੈ ਅਤੇ ਇਕ ਸਕੂਲ ਵੀ ਹੈ ਜਿਸ ਵਿੱਚ ਸਕੂਲ ਲੱਗਣ ਤੇ ਛੁੱਟੀ ਸਮੇਂ ਪੂਰਾ ਰਸ਼ ਹੋ ਜਾਂਦਾ ਹੈ,ਇਸ ਸੜਕ ਤੇ ਕੋਈ ਵੀ ਪਾਰਕਿੰਗ ਏਰੀਆ ਨਹੀਂ ਹੈ ਸੋ ਇਸ ਕਰਕੇ ਇਸ ਹੁਕਮ ਨੂੰ ਸਖਤੀ ਨਾਲ਼ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਟ੍ਰੈਫਿਕ ਵਿੱਚ ਵਿਘਨ ਨਾ ਪਵੇ ਤੇ ਆਮ ਲੋਕਾਂ ਨੂੰ ਚੱਲਣ ਵਿੱਚ ਕੋਈ ਦਿੱਕਤ ਨਾ ਆਵੇ
.jpg)