ਮਾਰਕੀਟ ਕਮੇਟੀ ਵੱਲੋਂ ਪੀੜਤ ਵਿਅਕਤੀ ਦੀ 36 ਹਜਾਰ ਦੀ ਮਦਦ ਕੀਤੀ ਗਈ
ਲੁਧਿਆਣਾ-11- ( ਖਾਲਸਾ )ਪਿਛਲੇ ਦਿਨੀ ਮਾਰਕੀਟ ਕਮੇਟੀ ਲੁਧਿਆਣਾ ਦੀ ਹੱਦ ਵਿੱਚ ਆਉਂਦੇ ਇਲਾਕੇ ਵਿੱਚ ਥਰੈਸਰ ਦੇ ਵਿੱਚ ਇੱਕ ਵਿਅਕਤੀ ਦਾ ਹੱਥ ਆਉਣ ਕਾਰਨ ਉਸਦੇ ਸੱਜੇ ਹੱਥ ਦੀਆਂ ਤਿੰਨ ਉਗਲਾਂ ਕੱਟ ਗਈਆਂ ਸਨ ਉਸ ਦੇ ਇਲਾਜ ਲਈ ਅੱਜ ਮਾਰਕੀਟ ਕਮੇਟੀ ਲੁਧਿਆਣਾ ਵੱਲੋਂ ਇੱਕ ਪੈਂਨਲ ਬਣਾ ਕੇ ਉਸ ਪੀੜਤ ਵਿਅਕਤੀ ਅਮਰਜੀਤ ਸਿੰਘ ਵਾਸੀ ਪਿੰਡ ਸੀੜਾ ਬਸਤੀ ਜੋਧੇਵਾਲ ਜਿਸ ਦੀਆਂ ਥਰੈਸਰ ਵਿੱਚ ਆ ਕੇ ਸੱਜੇ ਹੱਥ ਦੀਆਂ ਤਿੰਨ ਉਗਲਾਂ ਕੱਟੀਆਂ ਗਈਆਂ ਸਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਸ.ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਲੁਧਿਆਣਾ ਵੱਲੋਂ ਹਾਦਸਾ ਗ੍ਰਸਤ ਵਿਅਕਤੀ ਦੀ ਤਿੰਨ ਮੈਂਬਰ ਕਮੇਟੀ ਵੱਲੋਂ ਮਦਦ ਕੀਤੀ ਗਈ ਹੈ ਜਿਸ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਲੁਧਿਆਣਾ, ਜਿਲਾ ਮੰਡੀ ਅਫਸਰ ਮਾਰਕੀਟ ਕਮੇਟੀ ਲੁਧਿਆਣਾ ਅਤੇ ਸਕੱਤਰ ਮਾਰਕੀਟ ਕਮੇਟੀ ਲੁਧਿਆਣਾ ਹਾਜਰ ਸਨ ਉਸ ਦੀ ਇਲਾਜ ਲਈ 36 ਹਜਾਰ ਰੁਪਏ ਦੀ ਮਦਦ ਕੀਤੀ ਗਈ ਹੈ