ਸੰਗਤਾਂ ਪਰਿਵਾਰ ਇਹਨਾਂ ਗੁਰਮਤ ਸਮਾਗਮਾਂ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਧ ਚੜ੍ਹ ਕੇ ਵਿੱਚ ਹਾਜ਼ਰੀ ਭਰਨੀਆਂ ਜੀ
ਲੁਧਿਆਣਾ-26- ਜੁਲਾਈ-(ਇਕਬਾਲ ਸਿੰਘ ਨਾਗੀ)ਫ਼ਤਹਿ ਟੀ ਵੀ ਪਰਿਵਾਰ ਵੱਲੋ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਾ ਪਰਿਵਾਰ ਵੱਲੋ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਲਈ ਧਾਰਮਿਕ ਪ੍ਰੋਗਰਾਮ ਅਤੇ ਵਿਸ਼ੇਸ਼ ਗੁਰਮਤਿ ਸਮਾਗਮ ਉਲੀਕੇ ਜਾ ਰਹੇ ਹਨ l ਇਸ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਚੁਪਹਿਰਾ ਪਰਿਵਾਰ ਦੇ ਮੁੱਖ ਸੇਵਾਦਾਰ ਮਨਿੰਦਰ ਸਿੰਘ ਆਹੂਜਾ ਦੀ ਅਗਵਾਈ ਹੇਠ ਫ਼ਤਹਿ ਟੀ ਵੀ ਦੇ ਐਮ ਡੀ ਰਾਜਵੰਤ ਸਿੰਘ ਵੋਹਰਾ ਅਤੇ ਜਸਵਿੰਦਰ ਮਲਹੋਤਰਾ ਨੂੰ ਸਨਮਾਨ ਵੀ ਕੀਤਾ ਗਿਆ ਅਤੇ ਸਹਿਯੋਗ ਦੀ ਸ਼ਲਾਘ ਵੀ ਕੀਤੀ ਗਈ l ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਉਲੀਕੇ ਜਾ ਰਹੇ ਹਨ l ਫਤਿਹ ਟੀ ਵੀ ਪਰਿਵਾਰ ਅਤੇ ਚੁਪਹਿਰਾ ਪਰਿਵਾਰ ਦੇ ਸਾਰੇ ਮੇਂਬਰਾਂ ਦਾ ਇੱਕੋ ਹੀ ਕੋਸ਼ਿਸ਼ ਹੈ ਕੇ ਵੱਧ ਤੌ ਵੱਧ ਸੰਗਤ ਖਾਸ ਕਰਕੇ ਬੱਚੇ,ਯੰਗ ਬੱਚੇ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੁੜਣ ਸੰਗਤ ਨਾਲ ਜੁੜਣ l ਇਹਨਾਂ ਧਾਰਮਿਕ ਸਮਾਗਮਾਂ ਰਾਹੀਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨੀ ਦੇ ਇਤਿਹਾਸ ਬਾਰੇ ਜੋੜਿਆ ਜਾਏਗਾ l ਫ਼ਤਹਿ ਟੀ ਵੀ ਪਰਿਵਾਰ ਦੇ ਮੁੱਖ ਸੇਵਾਦਾਰ ਰਾਜਵੰਤ ਸਿੰਘ ਜੀ ਵੋਹਰਾ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੁਪਹਿਰਾ ਪਰਿਵਾਰ ਦੇ ਮੁੱਖ ਸੇਵਾਦਾਰ ਸਰਦਾਰ ਮਨਿੰਦਰ ਸਿੰਘ ਆਹੂਜਾ ਜੀ ਵੱਲੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੇ ਧੰਨ-ਧੰਨ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਵੀ ਗੁਰਮਤਿ ਸਮਾਗਮ ਉਲੀਕੇ ਜਾ ਰਹੇ ਹਨ ਸੰਗਤਾਂ ਪਰਿਵਾਰ ਸਮੇਤ ਬੱਚਿਆਂ ਸਮੇਤ ਵੱਧ ਚੜ੍ਹ ਕੇ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀ ਰੋਣਕਾ ਵਧਾਣਾ ਜੀ ਅਤੇ ਆਪਣਾ ਜੀਵਨ ਸਫਲਾਂ ਕਰਨ ਜੀ l ਇਸ ਮੋਕੇ ਹਾਜ਼ਿਰ ਸਨ ਮਨਿੰਦਰ ਸਿੰਘ ਆਹੂਜਾ, ਰਾਜਵੰਤ ਸਿੰਘ ਵੋਹਰਾ,ਜਸਵਿੰਦਰ ਮਲਹੋਤਰਾ,ਜਤਿੰਦਰ ਸਿੰਘ ਸਭਰਵਾਲ,ਮਨਿੰਦਰਪਾਲ ਸਿੰਘ ਸੋਨੂੰ,ਜਪਨਜੀਤ ਸਿੰਘ ਹਰਮਨ ਆਦਿ l
