ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਜਿਲ੍ਹਾ ਪਟਿਆਲਾ ਟੀਮ ਵੱਲੋਂ ਗਊ ਸ਼ਾਲਾ ਜਾ ਕੇ ਸੇਵਾ ਕੀਤੀ ਗਈ
ਲੁਧਿਆਣਾ-26- ਜੁਲਾਈ( ਖਾਲਸਾ ) ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸ. ਗੁਰਕੀਰਤ ਸਿੰਘ ਬੇਦੀ ਨਿਰਦੇਸ਼ਾਂ ਤਹਿਤ ਨਵੇਂ ਨਿਯੁਕਤ ਜਿਲ੍ਹਾ ਪਟਿਆਲਾ ਦੇ ਐਸੋਸੀਏਸ਼ਨ ਮੈਂਬਰ ਸਤਿਕਾਰਯੋਗ ਸ.ਜਗਤਾਰ ਸਿੰਘ ਵੱਲੋਂ ਅੱਜ ਗਊਸ਼ਾਲਾ ਵਿੱਚ ਚਾਰਾ ,ਫ਼ਲ ਸਬਜ਼ੀਆਂ ਪਾਕੇ ਸੇਵਾ ਕੀਤੀ ਗਈ । ਗਾਂ ਨੂੰ ਭੋਜਨ ਕਰਵਾਉਣ ਨਾਲ ਜੀਵਨ ਵਿੱਚ ਸੁੱਖ- ਸ਼ਾਂਤੀ ਮਿਲਦੀ ਹੈ,ਸਾਡੇ ਵੇਦ ਤੇ ਸਾਸਤਰਾ ਵਿੱਚ ਵੀ ਗਊ ਨੂੰ ਮਾਤਾ ਕਹਿ ਕੇ ਸੰਬੋਧਿਤ ਕੀਤਾ ਹੈ ਜਿਸ ਵਿੱਚ 33 ਕਰੋਡ਼ ਦੇਵਤਿਆ ਦਾ ਨਿਵਾਸ ਹੈ ਸਾਨੂੰ ਸਭ ਨੂੰ ਗਉਵੰਸ ਦੀ ਸੇਵਾ ਅਤੇ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਿੱਖਿਆਵਾਂ ਸਾਡੇ ਪੁਰਖਿਆਂ ਤੋਂ ਸਾਨੂੰ ਮਿਲੀਆਂ ਹਨ
