ਵੱਡੀ ਪੱਧਰ ਤੇ 13 ਜੁਲਾਈ ਨੂੰ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ-ਪ੍ਰਧਾਨ ਕੋਛੜ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Wednesday, 9 July 2025

ਵੱਡੀ ਪੱਧਰ ਤੇ 13 ਜੁਲਾਈ ਨੂੰ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਡੇਅ-ਪ੍ਰਧਾਨ ਕੋਛੜ

 ਪੱਤਰਕਾਰੀ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੇ ਜਾਣਗੇ ਐਵਾਰਡ



ਲੁਧਿਆਣਾ-09-ਜੁਲਾਈ( ਇਕਬਾਲ ਸਿੰਘ ਨਾਗੀ)ਡਿਜੀਟਲ ਪ੍ਰੈੱਸ ਕਲੱਬ ਪੰਜਾਬ ਵੱਲੋਂ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ,ਉਪ ਚੇਅਰਮੈਨ ਰੋਹਿਤ ਗੌੜ, ਅਤੇ ਸਕੱਤਰ ਭੁਪਿੰਦਰ ਸਿੰਘ ਸ਼ਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਜਿਟਲ ਪ੍ਰੈਸ ਕਲੱਬ ਪੰਜਾਬ ਇਸ ਵਾਰ 7ਵੀਂ ਵਰੇ ਗੰਢ ਮੋਕੇ ਹਰ ਸਾਲ ਦੀ ਤਰਾਂ “ਵਰਲਡ ਡਿਜਿਟਲ ਪ੍ਰੈੱਸ ਡੇਅ’’ ਨੂੰ ਸਮਰਪਿਤ ਕਰਦਿਆਂ 13 ਜੁਲਾਈ ਨੂੰ ਹੋਟਲ ਬੇਲਾ ਕੋਸਟਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। ਸਮਾਗਮ ’ਚ ਪੱਤਰਕਾਰਤਾ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਐਵਾਰਡ ਦੇਣ ਤੋਂ ਇਲਾਵਾ ਸ਼ਹਿਰ ਦੀਆਂ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਸਾਰੀਆਂ ਪ੍ਰੈਸ ਕਲੱਬਾਂ ਦੇ ਮੁੱਖੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਵਾਤਾਵਰਨ ਦੀ ਸਾਂਭ ਸੰਭਾਲ ਅਤੇ ਇਸਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਕੁਝ ਥਾਵਾਂ ਉੱਤੇ ਕਲੱਬ ਦੇ ਨਾਮ ਉੱਤੇ ਬੂਟੇ ਲਗਾ ਕੇ ਉਨਾਂ ਨੂੰ ਪਾਲਣ ਦਾ ਵੀ ਫੈਸਲਾ ਕੀਤਾ ਗਿਆ। ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ ਨੇ ਕਿਹਾ ਕਿ ਫਿਲਡ ਵਿੱਚ ਕੰਮ ਕਰਦਿਆਂ ਪੱਤਰਕਾਰਾ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਅਤੇ ਕੰਮ ਕਰਦੇ ਹੋਏ ਜੇ ਕਿਸੇ ਪੱਤਰਕਾਰ ਨੂੰ ਕੋਈ ਦਿਕੱਤ ਆ ਜਾਂਦੀ ਤਾਂ ਨਾਂ ਤਾਂ ਉਸ ਦੀ ਅਦਾਰਾ ਬਾਂਹ ਫ਼ੜਦਾ ਹੈ, ਤੇ ਨਾ ਹੀ ਉਹ ਕਿਸੇ ਨੂੰ ਦੱਸਦਾ ਹੈ ਇਸ ਲਈ ਡਿਜੀਟਲ ਪ੍ਰੈਸ ਕਲੱਬ ਉਸ ਦੀ ਇਸ ਮੁਸੀਬਤ ਦੀ ਘੜੀ ਵਿੱਚ ਬਾਂਹ ਫੜੇਗਾ, ਆਗੂਆਂ ਨੇ ਕਿਹਾ ਕਿ ਪੱਤਰਕਾਰਾ ਦੇ ਬੀਮੇ ਕਰਵਾਉਣ ਲਈ ਕਲੱਬ ਸਰਕਾਰ ਨਾਲ ਗੱਲ ਕਰੇਗਾ,ਇਸ ਮੌਕੇ ਰੋਹਿਤ ਗੌੜ ਉੱਪ ਚੇਅਰਮੈਨ, ਹਰਸ਼ਦੀਪ ਸਿੰਘ ਮਹਿਦੂਦਾਂ ਜਨਰਲ ਸਕੱਤਰ,ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜਾਨਚੀ, ਅਰਵਿੰਦਰ ਸਰਾਣਾ, ਅਰਸ਼ਦੀਪ ਸਿੰਘ,ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਸੱਤਪਾਲ ਸੋਨੀ, ਅਮਰੀਕ ਸਿੰਘ ਪ੍ਰਿੰਸ, ਗੌਰਵ ਪੱਬੀ ਸਲਾਹਕਾਰ, ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਅਤੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਪ੍ਰੈਸ ਸੱਕਤਰ ਹਾਜ਼ਰ ਸਨ।

Facebook Comments APPID