ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਮਿਲ ਰਿਹਾ ਭਰਵਾ ਹੁੰਗਾਰਾ : ਅਜਿੰਦਰ ਪਾਲ ਕੌਰ
ਲੁਧਿਆਣਾ-26-ਜੁਲਾਈ ( ਹਰਜੀਤ ਸਿੰਘ ਨਾਗੀ ) ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਮਾਲਵਾ ਸੈਂਟਰਲ ਜੌਨ ਦੇ ਇੰਚਾਰਜ ਅਜਿੰਦਰ ਪਾਲ ਕੌਰ ਨੇ ਦਸਿਆ ਕਿ ਲੁਧਿਆਣਾ ਦੇ ਸਰਕਾਰੀ ਮਹਿਲਾ ਕਾਲਜ ਭਾਰਤ ਨਗਰ ਚੌਕ ਵਿੱਚ ਪ੍ਰਿੰਸੀਪਲ ਸੁਮਨ ਲਤਾ ਜੀ ਦੀ ਯੋਗ ਅਗਵਾਈ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ 600 ਦੇ ਕਰੀਬ ਲੜਕੀਆਂ ਨੇ ਹਿੱਸਾ ਲਿਆ ਜਿਥੇ ਓਹਨਾ ਕੁੜੀਆ ਨੂੰ ਆਪਣੇ ਸੁਨਹਿਰੀ ਭਵਿਖ ਲਈ ਸਕਿਲ ਡਿਵੈਲਪਮੈਂਟ ਦੇ ਗੁਰ ਤੇ ਸਵ ਰੋਜ਼ਗਾਰ ਦੇ ਨਵੇਂ ਤਰੀਕੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਚ ਵੀ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਆਪਣੇ ਸੰਬੋਧਨ ਦੌਰਾਨ ਅਜਿੰਦਰ ਪਾਲ ਕੌਰ ਨੇ ਕਿਹਾ ਕਿ ਅਜ਼ ਦੇ ਸਮੇਂ ਚ ਕੁੜੀਆ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਤੋਹ ਪਿੱਛੇ ਨਹੀਂ ਬਲਕਿ ਪੰਜਾਬ ਤੇ ਭਾਰਤ ਦੀ ਕੁੜੀਆ ਨੇ ਹਰ ਵੱਡੇ ਖੇਤਰ ਚ ਆਪਣਾ ਝੰਡਾ ਬੁਲੰਦ ਕੀਤਾ ਤੇ ਸਾਬਿਤ ਕੀਤਾ ਕਿ ਘਰ ਦੇ ਚੁੱਲ੍ਹੇ ਚੌਂਕੇ ਤੋਹ ਲੈਕੇ ਦੇਸ਼ ਦੀ ਸੰਸਦ ਦੀ ਗਲ ਹੋਵੇ ਦੇਸ਼ ਦੇ ਪ੍ਰਧਾਨਮੰਤਰੀ ਯਾਂ ਰਾਸ਼ਟਰਪਤੀ ਯਾਂ ਕਿਸੇ ਸੂਬੇ ਦੇ ਮੁੱਖਮੰਤਰੀ ਯਾਂ ਮੰਤਰੀ ਦੇ ਅਹੁਦੇ ਦੀ ਗਲ ਹੋਵੇ ਓਹਨਾ ਨੇ ਆਪਣੀ ਕਾਬੀਲੀਅਤ ਨੂੰ ਸਾਬਿਤ ਕੀਤਾ ਹੈ ਤੇ ਅਜ਼ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਪੰਜਾਬ ਦੀ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਦੇ ਰਿਹਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਘਰੇਲੂ ਔਰਤਾਂ ਨੂੰ ਵੀ ਆਪਣੇ ਹੁਨਰ ਵਾਲੇ ਛੋਟੇ ਛੋਟੇ ਕਿਤੇ ਰਾਹੀਂ ਆਪਣਾ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਤੇ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੀ ਮਹਿਲਾਵਾਂ ਨੂੰ ਸਰਪੰਚ ਕੌਂਸਲਰ ਤੇ ਹੋਰ ਅਹੁਦੇ ਰਾਹੀਂ ਅੱਗੇ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਇYਸ ਮੌਕੇ ਬੋਲਦਿਆਂ ਪ੍ਰਿੰਸੀਪਲ ਸੁਮਨ ਲਤਾ ਨੇ ਕਿਹਾ ਕਿ ਸਿੱਖਿਆ ਕਾਮਯਾਬੀ ਦੀ ਕੁੰਜੀ ਹੈ ਤੇ ਅਜ਼ ਦੇ ਯੁੱਗ ਚ ਪੜ੍ਹਾਈ ਦੇ ਨਾਲ ਨਾਲ ਸਾਨੂੰ ਹੋਰ ਵੀ ਕੋਰਸ ਰਾਹੀਂ ਅਪਣੇ ਚ ਹੁਨਰ ਪੈਦਾ ਕਰਨੇ ਚਾਹੀਦੇ ਹਨ ਇਸ ਮੌਕੇ ਮੋਟਿਵੇਸ਼ਨਲ ਸਪੀਕਰ ਇੰਜਲ
