ਪ੍ਰਧਾਨ ਗੁਰਕੀਰਤ ਸਿੰਘ ਨੇ ਕਿਹਾ ਕਿ ਜ਼ਿੰਦਗੀ ਬਚਾਉਣ ਲਈ ਇੱਕ ਵਾਰ ਹਰ ਇਨਸਾਨ ਨੂੰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ
ਲੁਧਿਆਣਾ-27-ਜੁਲਾਈ( ਹਰਜੀਤ ਸਿੰਘ ਖਾਲਸਾ ) ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਵੱਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਬਦੋਵਾਲ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ। ਪ੍ਰਧਾਨ ਗੁਰਕੀਤ ਸਿੰਘ ਬੇਦੀ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਦੌਰਾਨ ਦੀਪਕ ਹਸਪਤਾਲ ਤੋਂ ਆਈ ਮਹਿਰਾਂ ਦੀ ਟੀਮ ਨੇ ਲਗਭਗ ਇਕ 100 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਪ੍ਰਧਾਨ ਗੁਰਕੀਰਤ ਸਿੰਘ ਨੇ ਕਿਹਾ ਕਿ ਜ਼ਿੰਦਗੀ ਬਚਾਉਣ ਲਈ ਇੱਕ ਵਾਰ ਹਰ ਇਨਸਾਨ ਨੂੰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਆਜ਼ਾਦੀ ਲਈ ਸਰਹੱਦਾਂ ਤੇ ਲੜ ਰਹੇ ਸੈਨਿਕਾਂ ਲਈ ਜਾਂ ਹੋਰ ਕਿਸੇ ਲੋੜ੍ਹਵੰਦ ਵਿਅਕਤੀ ਨੂੰ ਖੂਨ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਅਗੇ ਕਿਹਾ ਪਿੰਡਾਂ ਵਿੱਚ ਸਾਹਿਰਾਂ ਵਿੱਚ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਕ ਚੰਗਾ ਸਮਾਜ ਸਿਰਜਣ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਈਏ ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕਰਨ ਦੀ ਪ੍ਰਥਾ ਸਾਨੂੰ ਸਾਡੇ ਪੁਰਖਿਆਂ ਤੋਂ ਮਿਲੀ ਹੈ। ਉਨ੍ਹਾਂ ਖੂਨ ਦਾਨੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਬੱਦੋਵਾਲ ਦੇ ਲਾਗਲੇ ਪਿੰਡਾਂ ਦੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਅਤੇ ਪ੍ਰਣ ਕੀਤਾ ਕਿ ਉਹ ਜ਼ਿੰਦਗੀ ਬਚਾਉਣ ਲਈ ਭਵਿੱਖ ਵਿੱਚ ਵੀ ਖੂਨਦਾਨ ਕਰਦੇ ਰਹਿਣਗੇ। ਇਸ ਮੌਕੇ ਹਾਜ਼ਰ ਹਰਪ੍ਰੀਤ ਸਿੰਘ ਦੇਹਾਤੀ ਪ੍ਰਧਾਨ. ਵਾਈਸ ਪ੍ਰਧਾਨ ਦਵਿੰਦਰ ਸਿੰਘ. ਰਾਕੇਸ਼ ਕੁਮਾਰ. ਦਵਿੰਦਰ ਸਿੰਘ ਪ੍ਰਬਜੋਤ ਸਿੰਘ. ਮੋਗਾ ਦੇ ਯੂਥ ਪ੍ਰਧਾਨ ਸਿਮਰਜ਼ੋਤ ਸਿੰਘ. ਦੇਹਾਤੀ ਪ੍ਰਧਾਨ ਮੋਗਾ ਪਰਮਜੀਤ ਸਿੰਘ ਆਦਿ ਹਾਜ਼ਰ ਸਨ
