ਸਟੇਟ ਮੀਡੀਆ ਕਲੱਬ ਦੀ ਹੰਗਾਮੀ ਮੀਟਿੰਗ ਵਿੱਚ ਭਾਰੀ ਇੱਕਠ ਦੇਖ ਪੰਜਾਬ ਭਰ ਵਿੱਚ ਹੋਈ ਚਰਚਾ
ਲੁਧਿਆਣਾ-29-ਜੁਲਾਈ 2025 ( ਖਾਲਸਾ ) ਸਥਾਨਕ ਸਰਕਟ ਹਾਊਸ ਵਿਖੇ ਸਟੇਟ ਮੀਡੀਆ ਕਲੱਬ ਦੀ ਸਲਾਨਾ ਮੀਟਿੰਗ ਚੇਅਰਮੈਨ ਅਰੁਣ ਸਰੀਨ ਅਤੇ ਪ੍ਰਧਾਨ ਜਤਿੰਦਰ ਟੰਡਨ ਦੀ ਪ੍ਰਧਾਨਗੀ ਹੇਠ ਹੋਈ। ਇਹ ਕਲੱਬ ਪੰਜਾਬ ਸੂਬੇ ਦਾ ਇੱਕ ਪੱਤਰਕਾਰਾ ਦਾ ਵੱਡਾ ਕਲੱਬ ਹੈ ਜਿਸ ਵਿੱਚ ਹੁਣ ਤੱਕ 1400 ਦੇ ਕਰੀਬ ਪੱਤਰਕਾਰ ਆਨਲਾਈਨ ਤੇ ਆਫਲਾਈਨ 1000 ਦੇ ਕਰੀਬ ਪੱਤਰਕਾਰ ਜੁੜ ਚੁੱਕੇ ਹਨ। ਅੱਜ ਦੀ ਮੀਟਿੰਗ ਵਿੱਚ 350 ਤੋਂ ਵੱਧ ਪੱਤਰਕਾਰ ਹਾਜ਼ਿਰ ਹੋਏ। ਸਟੇਟ ਮੀਡੀਆ ਕਲੱਬ ਵਲੋ ਹੁਣ ਤੱਕ ਬਹੁਤ ਸਾਰੇ ਪੱਤਰਕਾਰਾਂ ਦੀ ਵਿੱਤੀ, ਪਰਵਾਰਿਕ ਅਤੇ ਮੈਡੀਕਲ ਸਹਾਇਤਾ ਬਿਨਾ ਕਿਸੇ ਰਾਜਨੀਤਿਕ ਲੋਕਾ ਦੀ ਮਦਦ ਤੋਂ ਬਿਨਾ ਕਿਸੇ ਸਰਕਾਰੀ ਫੰਡ ਤੋ ਸਿਰਫ ਆਪਸੀ ਪੱਤਰਕਾਰ ਭਾਈਚਾਰੇ ਵਲੋ ਕੀਤੀ ਗਈ ਹੈ। ਪ੍ਰਧਾਨ ਜਤਿੰਦਰ ਟੰਡਨ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਲਈ ਸਟੇਟ ਮੀਡੀਆ ਕਲੱਬ ਦਿਨ ਰਾਤ ਹਮੇਸ਼ਾ ਤਿਆਰ ਰਹਿੰਦਾ ਹੈ। ਉਹਨਾਂ ਦਸਿਆ ਕਿ ਅਸੀ 2019 ਤੋ ਪੂਰੇ ਪੰਜਾਬ ਦੇ ਪੱਤਰਕਾਰ ਨੂੰ ਇਕ ਛੱਤ ਹੇਠਾਂ ਇੱਕਠੇ ਕਰ ਰਹੇ ਹਾਂ ਜਿਸ ਵਿੱਚ ਹੁਣ ਤੱਕ ਅਸੀਂ 1000 ਆਫਲਾਈਨ ਤੇ 1400 ਆਨਲਾਈਨ ਹੀ ਜੋੜ ਚੁੱਕੇ ਹਾਂ। ਇਸ ਮੀਟਿੰਗ ਵਿਚ ਸਟੇਟ ਮੀਡੀਆ ਕਲੱਬ ਦੀ ਲੀਗਲ ਟੀਮ ਵਲੋ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਮਧੁਰ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੀਗਲ ਟੀਮ ਦੇ ਐਡੋਕੇਟ ਪੁਨੀਤ ਸਰੀਨ, ਦੀਪਕ ਬੇਰੀ, ਮੰਨਣ ਬੇਰੀ, ਸੰਜੀਵ ਮਿੰਕਾ, ਕੁਨਾਲ ਵੋਹਰਾ ਆਦਿ ਮੌਜੂਦ ਰਹੇ। ਅੱਜ ਦੀ ਮੀਟਿੰਗ ਵਿੱਚ ਕੌਰ ਕਮੇਟੀ ਵਲੋ ਆਏ ਪੱਤਰਕਾਰਾਂ ਨੂੰ ਆਈ ਡੀ ਕਾਰਡ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਜਤਿੰਦਰ ਟੰਡਨ, ਚੇਅਰਮੈਨ ਅਰੁਣ ਸਰੀਨ, ਵਾਈਸ ਚੇਅਰਮੈਨ ਪੰਕਜ ਮਦਾਨ, ਵਾਈਸ ਪ੍ਰਧਾਨ ਨਰੇਸ਼ ਕਪੂਰ, ਜਰਨਲ ਸਕੱਤਰ ਨਿਤਿਨ ਗਰਗ, ਸਟੇਟ ਵਾਈਸ ਪ੍ਰਧਾਨ ਸਰਬਜੀਤ ਬੱਬੀ, ਜੁਆਇੰਟ ਸਕੱਤਰ ਸ਼ੁਸੀਲ ਮੁਚਾਨ,ਵਾਈਸ ਪ੍ਰਧਾਨ ਹਰਜੀਤ ਸਿੰਘ ਖਾਲਸਾ, ਕੈਸ਼ੀਅਰ ਮਨਦੀਪ ਮਹਿਰਾ, ਨੀਰਜ ਕੁਮਾਰ, ਅਮਰੀਕ ਸਿੰਘ, ਆਦਿ ਹਾਜਿਰ ਹੋਏ।
