*ਸੰਕੀਰਤਨ ਵਿੱਚ ਸ਼ਿਆਮ ਬਾਬਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਉਮੜਿਆ ਜਨਸੈਲਾਬ- ਪ੍ਰਦੀਪ ਮਿੱਤਲ*
ਲੁਧਿਆਣਾ-14- ਜੁਲਾਈ ( ਨਾਗੀ/ ਖਾਲਸਾ)ਚੰਡੀਗੜ੍ਹ ਰੋਡ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਮੰਦਿਰ ਵਿੱਚ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ. ਮਿੱਤਲ, ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਹਫਤਾਵਾਰੀ ਹਰੀਨਾਮ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਸੰਕੀਰਤਨ ਤੋਂ ਪਹਿਲਾਂ ਪੰਡਿਤ ਰਾਜ ਤਿਵਾੜੀ ਨੇ ਮੰਤਰਾਂ ਦਾ ਜਾਪ ਕਰਕੇ ਬਾਬਾ ਸ਼ਿਆਮ ਦੀ ਪੂਜਾ ਕੀਤੀ। ਸੰਕੀਰਤਨ ਵਿੱਚ ਪ੍ਰਦੀਪ ਮਿੱਤਲ ਪਰਿਵਾਰ ਵੱਲੋਂ ਬਾਬਾ ਦਾ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸ਼ਿੰਗਾਰ ਕੀਤਾ ਗਿਆ। ਜੋ ਕਿ ਖਿੱਚ ਦਾ ਕੇਂਦਰ ਰਿਹਾ। ਸੰਕੀਰਤਨ ਵਿੱਚ ਪ੍ਰੀਤੀ ਪੰਡਿਤ ਅਤੇ ਤ੍ਰਿਪਤੀ ਲੱਧਾ ਦੁਆਰਾ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪ੍ਰਦੀਪ ਮਿੱਤਲ ਨੇ ਕਿਹਾ ਕਿ ਹਫਤਾਵਾਰੀ ਸੰਕੀਰਤਨ ਵਿੱਚ ਬਾਬਾ ਸ਼ਿਆਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜਨ ਸੈਲਾਬ ਉਮੜਿਆ।ਮਿੱਤਲ ਨੇ ਕਿਹਾ ਕਿ ਸਿਰਫ਼ ਉਹੀ ਲੋਕ ਬਾਬਾ ਦੇ ਦਰ ਤੇ ਆਉਂਦੇ ਹਨ ਜਿਨ੍ਹਾਂ ਨੂੰ ਬਾਬਾ ਆਪਣੇ ਦਰ ਤੇ ਬੁਲਾਉਂਦੇ ਹਨ। ਸੰਕੀਰਤਨ ਦੀ ਸਮਾਪਤੀ ਤੇ ਪ੍ਰਬੰਧਕਾਂ ਵਲੋ ਮੌਜੂਦ ਲੋਕਾਂ ਨੂੰ ਭੰਡਾਰਾ ਪ੍ਰਸ਼ਾਦਮ ਵੰਡਿਆ ਗਿਆ। ਇਸ ਮੌਕੇ ਵਿਜੇ ਗੋਇਲ, ਅਭਿਸ਼ੇਕ ਗੁਪਤਾ, ਵਿਨੋਦ ਗੋਇਲ, ਬੀ.ਕੇ.ਸ਼ਰਮਾ, ਰਾਕੇਸ਼ ਗੁਪਤਾ, ਹਰੀਸ਼ ਗਰਗ, ਸੰਦੀਪ ਗੋਇਲ, ਅਤੁਲ ਵਾਲੀਆ, ਮੁਨੀਸ਼ ਬਾਜਾਰੀ, ਚੰਦੇਸ਼ਵਰ ਭਾਰਦਵਾਜ, ਪਰਮਾਨੰਦ ਅਗਰਵਾਲ, ਸੁਨੀਲ ਗੋਇਲ, ਜਤਿੰਦਰ ਸ਼ਰਮਾ, ਪ੍ਰਸ਼ਾਂਤ ਗਰਗ, ਨਰੇਸ਼ ਅਗਰਵਾਲ, ਪ੍ਰਦੀਪ ਰਾਠੀ ਆਦਿ ਨੇ ਬਾਬਾ ਸ਼ਿਆਮ ਦੇ ਜੈਕਾਰੇ ਲਗਾਏ।