ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਪੰਜਾਬ ਦੇ ਪ੍ਰਧਾਨ ਬੇਦੀ ਨਾਲ ਹੋਈ ਮੀਟਿੰਗ ਅਹਿਮ ਮੁੱਦਿਆਂ ਤੇ ਕੀਤੀ ਵਿਚਾਰ ਚਰਚਾ
ਪਟਿਆਲਾ-14-ਜੁਲਾਈ ( ਖਾਲਸਾ) ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਪੰਜਾਬ ਦੇ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਨਾਲ ਮੁਲਾਕਾਤ ਕਰਨ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਗੁਰਵਿੰਦਰ ਸਿੰਘ ਜਿਲ੍ਹਾ ਇੰਚਾਰਜ ਫਰੀਦਕੋਟ ਅਤੇ ਮਲਿਕ ਗਰੋਵਰ ਸ਼ਹਿਰੀ ਪ੍ਰਧਾਨ ਫਰੀਦਕੋਟ ਉਚੇਚੇ ਤੌਰ ਤੇ ਪਟਿਆਲਾ ਪੁੱਜੇ। ਇਸ ਮੌਕੇ ਹੋਈ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਜ਼ਿਲ੍ਹਾ ਫਰੀਦਕੋਟ ਵਿੱਖੇ ਆਉਣ ਵਾਲੇ ਐਸੋਸੀਏਸ਼ਨ ਦੇ ਪ੍ਰੋਗਰਾਮ ਸਬੰਧੀ ਵਿਚਾਰ ਚਰਚਾ ਵੀ ਕੀਤੀ। ਸ੍ਰੀ ਬੇਦੀ ਨੇ ਆਗੂਆਂ ਨੂੰ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਕਾਰਜਾਂ ਲਈ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ।
