ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ "ਸਹਿਜ- ਸਹਿਣਸ਼ੀਲਤਾ" ਵਿਸ਼ੇ 'ਤੇ ਸੈਮੀਨਾਰ ਹੋਇਆ ਅਤੇ ਵਣ ਮਹਾਂਉਤਸਵ ਮਨਾਇਆ ਗਿਆ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Monday, 14 July 2025

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ "ਸਹਿਜ- ਸਹਿਣਸ਼ੀਲਤਾ" ਵਿਸ਼ੇ 'ਤੇ ਸੈਮੀਨਾਰ ਹੋਇਆ ਅਤੇ ਵਣ ਮਹਾਂਉਤਸਵ ਮਨਾਇਆ ਗਿਆ

ਸਹਿਜ ਨੂੰ ਜੀਵਨ ਦਾ ਅੰਗ ਬਣਾ ਕੇ ਹੀ ਅਸੀਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕਦੇ ਹਾਂ- ਰਣਜੋਧ, ਧੀਮਾਨ, ਬਾਵਾ


 

ਮੁੱਲਾਪੁਰ ਦਾਖਾ-14- ਜੁਲਾਈ (ਖਾਲਸਾ  ) ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ "ਸਹਿਜ ਸਹਿਣਸ਼ੀਲਤਾ" ਵਿਸ਼ੇ 'ਤੇ ਸੈਮੀਨਾਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪਰਸਤੀ ਹੇਠ ਹੋਇਆ ਜਿਸ ਦੀ ਪ੍ਰਧਾਨਗੀ ਡਾ. ਜਗਤਾਰ ਸਿੰਘ ਧੀਮਾਨ ਅਤੇ ਰਿਟਾ. ਆਈ.ਪੀ.ਐੱਸ ਇਕਬਾਲ ਸਿੰਘ ਗਿੱਲ ਅਤੇ ਪ੍ਰਸਿੱਧ ਰਾਈਟਰ ਦੀਪ ਲੁਧਿਆਣਵੀ ਨੇ ਕੀਤੀ ਜਦਕਿ ਸਮਾਗਮ ਵਿੱਚ ਮੁੱਖ ਤੌਰ 'ਤੇ ਉੱਘੇ ਸਮਾਜਸੇਵੀ ਅਤੇ ਸਨਅਤਕਾਰ ਰਣਜੋਧ ਸਿੰਘ ਅਤੇ ਫੋਟੋ ਕਲਾ ਪ੍ਰੇਮੀ ਜਨਮੇਜਾ ਸਿੰਘ ਜੌਹਰ ਪਹੁੰਚੇ ਅਤੇ ਸਮੁੱਚੇ ਪ੍ਰਬੰਧ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਬੀਬੀ ਕਰਮਜੀਤ ਕੌਰ ਛੰਦੜਾਂ ਪ੍ਰਧਾਨ ਫਾਊਂਡੇਸ਼ਨ ਪੰਜਾਬ (ਮਹਿਲਾ ਵਿੰਗ) ਨੇ ਕੀਤੇ। ਇਸ ਸਮੇਂ ਹਰਸਿਮਰਨ ਸਿੰਘ ਗਰੇਵਾਲ ਨੂੰ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ ਬਣਾਇਆ ਗਿਆ ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਸਹਿਜ ਨੂੰ ਜੀਵਨ ਦਾ ਅੰਗ ਬਣਾ ਕੇ ਹੀ ਅਸੀਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਕਹਾਵਤਾਂ ਬਣੀਆਂ ਹਨ "ਸਹਿਜ ਪੱਕੇ ਸੋ ਮੀਠਾ ਹੋਏ"। ਇਨਾ ਸ਼ਬਦਾਂ ਦੇ ਅਰਥਾਂ ਨੂੰ ਸੋਚਣ, ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਦੇਖਦੇ ਹਾਂ ਸੜਕਾਂ 'ਤੇ ਚਲਦੇ ਘਰੇਲੂ ਮਾਮੂਲੀ ਝਗੜੇ, ਈਗੋ (ਹੰਕਾਰ) ਸਾਡੇ ਜੀਵਨ ਨੂੰ ਨਰਕ ਦੇ ਰਸਤੇ 'ਤੇ ਤੋਰ ਦਿੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਕਿਛੁ ਸੁਣੀਐ ਕਿਛੁ ਕਹੀਐ' ਸੈਂਕੜੇ ਸਾਲ ਪਹਿਲਾਂ ਮਨੁੱਖਤਾ ਨੂੰ ਉਪਦੇਸ਼ ਦੇ ਕੇ ਸੁਣਨ ਨੂੰ ਪਹਿਲ ਦਿੱਤੀ ਹੈ ਪਰ ਅੱਜ ਦੇ ਸਮਾਜ ਵਿੱਚ ਕੋਈ ਸੁਣਨਾ ਨਹੀਂ ਸਿਰਫ ਆਪਣੀ ਗੱਲ ਕਰਨਾ ਚਾਹੁੰਦਾ ਹੈ। ਇਸ ਸਮੇਂ ਤਕਰੀਬਨ 20 ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ ਅਤੇ ਅਰਜੁਨ ਬਾਵਾ ਮਨਜੋਤ ਬਾਵਾ ਵੱਲੋਂ ਲਿਆਂਦੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਕੇ ਵਣ ਮਹਾਂਉਤਸਵ ਮਨਾਇਆ ਗਿਆ ਇਸ ਸਮੇਂ ਇਲਾਕੇ ਵਿੱਚ ਤ੍ਰਿਵੇਣੀ ਬੋਹੜ, ਪਿੱਪਲ, ਨਿੰਮ ਲਗਾ ਕੇ ਰਸਤਿਆਂ ਵਿੱਚ ਛਾਂਦਾਰ ਬੂਟੇ ਲਗਾਉਣ ਵਾਲੇ ਬਜ਼ੁਰਗ ਰੱਲਾ ਸਿੰਘ (ਕਾਲੇ ਕੇ) ਜੋ ਸੰਤ ਭਗਤ ਸੀ ਉਸ ਨੂੰ ਵੀ ਯਾਦ ਕੀਤਾ ਗਿਆ ਅਤੇ ਅੱਜ ਦਾ ਵਣ ਮਹਾਂਉਤਸਵ ਉਸਨੂੰ ਸਮਰਪਿਤ ਕੀਤਾ ਗਿਆ। ਇਸ ਸਮੇਂ ਦੀਪ ਲੁਧਿਆਣਵੀ ਨੇ ਸਹਿਜ ਵਿਸ਼ੇ 'ਤੇ ਕਵਿਤਾ ਗਾ ਕੇ ਹਾਜ਼ਰੀਨ ਦੀ ਵਾਹ-ਵਾਹ ਖੱਟੀ। ਇਸ ਸਮੇਂ ਬੁਲਾਰਿਆਂ ਵਿੱਚ ਡਾ. ਬਲਦੇਵ ਸਿੰਘ ਨੌਰਥ ਸਾਬਕਾ ਨਿਰਦੇਸ਼ਕ ਖੇਤੀਬਾੜੀ, ਹੇਮਰਾਜ ਗੋਇਲ ਸਮਾਜਸੇਵੀ, ਰਾਕੇਸ਼ ਕਪੂਰ ਸਮਾਜਸੇਵੀ, ਜਸਵੰਤ ਸਿੰਘ ਛਾਪਾ ਵਾਈਸ ਪ੍ਰਧਾਨ ਫਾਊਂਡੇਸ਼ਨ ਪੰਜਾਬ, ਮੇਘ ਸਿੰਘ ਪ੍ਰਧਾਨ ਫਾਊਂਡੇਸ਼ਨ ਪੱਛਮੀ ਬੰਗਾਲ, ਮਨਮੋਹਨ ਕੌੜਾ ਵਾਈਸ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ, ਸੁਰਿੰਦਰ ਭਲਵਾਨ, ਜਗਜੀਵਨ ਸਿੰਘ ਗਰੀਬ ਵਾਈਸ ਪ੍ਰਧਾਨ, ਬਲਜੀਤ ਕੌਰ ਘੋਲੀਆ ਸਮਾਜਸੇਵੀ, ਸੁਖਵਿੰਦਰ ਕੌਰ, ਮਾਸਟਰ ਗੁਰਚਰਨ ਸਿੰਘ ਰਕਬਾ, ਪ੍ਰਭਨੂਰ ਕੌਰ, ਸਾਧੂ ਸਿੰਘ ਦਿਲਸ਼ਾਦ ਸਰਪੰਚ ਸ਼ੇਖੂਪੁਰਾ, ਨਵੀ ਮਾਣਕ, ਟੋਨੀ ਬਾਵਾ ਟਰਸਟੀ, ਅਮਨ ਢੀਡਸਾ ਫਤਿਹਗੜ੍ਹ ਸਾਹਿਬ ਆਦਿ ਹਾਜ਼ਰ ਸਨ। ਇਸ ਸਮੇਂ ਹੇਮਰਾਜ ਗੋਇਲ, ਮਨਮੋਹਣ ਕੌੜਾ ਅਤੇ ਰਾਕੇਸ਼ ਕਪੂਰ ਨੂੰ "ਇਲਾਹੀ ਗਿਆਨ ਦਾ ਸਾਗਰ, ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ ਗਈ ਅਤੇ ਵੱਖ ਵੱਖ ਸਸ਼ੀਅਤਾਂ ਦੇ ਸਨਮਾਨ ਕੀਤੇ ਗਏ। ਇਸ ਸਮੇਂ ਸਾਵਣ ਮਹੀਨੇ ਦੀ ਆਮਦ 'ਤੇ ਖੀਰ ਮਾਲ ਪੂੜਿਆਂ ਦੇ ਲੰਗਰ ਦਾ ਵੀ ਸਭ ਨੇ ਆਨੰਦ ਮਾਣਿਆ।

Facebook Comments APPID