ਮਸ਼ਹੂਰ ਆਰ.ਟੀ.ਆਈ. ਐਕਟੀਵਿਸਟ ਬਲੈਕਮੇਲਿੰਗ ਦੇ ਕੇਸ ਵਿੱਚ ਨਾਮਜਦ।
ਐਡਵੋਕੇਟ ਗਗਨਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਦਿਓਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏਲੁਧਿਆਣਾ-21- ਜੁਲਾਈ( ਨਾਗੀ// ਖਾਲਸਾ)ਐਡਵੋਕੇਟ ਗਗਨਪ੍ਰੀਤ ਸਿੰਘ ਤੇ ਐਲੀਸਿਆਂਨ ਇਨਫਰਾਂ ਦੇ ਮਾਲਕ ਇੰਦਰਜੀਤ ਸਿੰਘ ਦਿਓਲ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਮਸ਼ਹੂਰ ਆਰ.ਟੀ.ਆਈ. ਐਕਟੀਵਿਸਟ ਰਸ਼ਪਾਲ ਸਿੰਘ ਗਾਬੜੀਆ ਅਤੇ ਹੋਰਾਂ ਖਿਲਾਫ ਐਸ.ਐਸ.ਪੀ. ਜਗਰਾਉਂ ਨੂੰ ਦਰਖਾਸਤ ਦਿੱਤੀ ਗਈ ਸੀ। ਦਰਖਾਸਤ ਦੀ ਪੜਤਾਲ ਕਰਨ ਤੋਂ ਬਾਅਦ ਡੀ.ਐਸ.ਪੀ. ਜਗਰਾਉਂ ਦੀ ਰਿਪੋਰਟ ਤੋਂ ਸਹਿਮਤ ਹੁੰਦਿਆਂ ਐਸ.ਐਸ.ਪੀ. ਜਗਰਾਉਂ ਦੀਆਂ ਹਿਦਾਇਤਾਂ ਤੇ ਸਿਟੀ ਜਗਰਾਉਂ, ਲੁਧਿਆਣਾ ਦਿਹਾਤੀ ਵੱਲੋਂ ਆਰ.ਟੀ.ਆਈ. ਐਕਟੀਵਿਸਟ ਰਸ਼ਪਾਲ ਸਿੰਘ ਗਾਬੜੀਆ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ ਐਲੀਸਿਆਂਨ ਇਨਫਰਾਂ(Elysian Infra )ਦੇ ਮਾਲਕ ਇੰਦਰਜੀਤ ਸਿੰਘ ਦਿਉਲ ਨੂੰ ਬਲੈਕਮੇਲ ਕਰਨ, ਉਸ ਤੋਂ ਪੈਸਿਆਂ ਦੀ ਮੰਗ ਕਰਨ ਅਤੇ ਜਾਅਲਸਾਜ਼ੀ ਤਹਿਤ ਮੁਕੱਦਮਾ ਨੰਬਰ-163 ਜੇਰੇ ਧਾਰਾ 308(2), 308(6), 318(4), 338, 336(3), 340(2), 61(2) ਬੀ ਐਨ ਐਸ ਦਰਜ ਕੀਤਾ ਗਿਆ ਹੈ।ਐਲੀਸਿਆਂਨ ਇਨਫਰਾਂ (Elysian Infra) ਦੇ ਮਾਲਕ ਇੰਦਰਜੀਤ ਸਿੰਘ ਦਿਉਲ ਨੇ ਦੱਸਿਆ ਹੈ ਕਿ ਰਸ਼ਪਾਲ ਸਿੰਘ ਗਾਬੜੀਆਂ ਨੇ ਹੋਰ ਵੀ ਬਹੁਤ ਸਾਰੇ ਕਲੋਲਾਈਜ਼ਰਾਂ ਨੂੰ ਬਲੈਕ ਮੇਲ ਕਰਕੇ ਉਹਨਾਂ ਪਾਸੋਂ ਪਲਾਟ ਲਏ ਹਨ ਇਸ ਸਬੰਧੀ ਜਲਦ ਤੋਂ ਜਲਦ ਖੁਲਾਸੇ ਕੀਤੇ ਜਾਣਗੇ ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਕਲੋਨੀਆਂ ਦੀਆਂ ਨਜਾਇਜ਼ ਝੂਠੀਆਂ ਦਰਖਾਸਤਾਂ ਕਰਕੇ ਉਹਨਾਂ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਰਸ਼ਪਾਲ ਸਿੰਘ ਗਾਬੜੀਆ ਪਹਿਲਾਂ ਵੀ ਕਈ ਕਲੋਨਾਈਜ਼ਰਾਂ ਨੂੰ ਬਲੈਕਮੇਲ ਕਰਕੇ ਉਹਨਾਂ ਪਾਸੋਂ ਪਲਾਟ ਲੈ ਚੁੱਕਾ ਹੈ। ਉਹਨਾਂ ਪਾਸੋਂ ਐਸ.ਐਸ.ਪੀ. ਜਗਰਾਉਂ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਮੰਗ ਕੀਤੀ ਕਿ ਅਜਿਹੇ ਫਰਜੀ ਇਨਕਲਾਬੀ ਆਰ.ਟੀ.ਆਈ. ਐਕਟਿਵਿਸਟਾਂ ਉੱਪਰ ਨਕੇਲ ਕੱਸੀ ਜਾਵੇ ਅਤੇ ਜਿਹੜੇ ਲੋਕ ਵੀ ਬਲੈਕਮੇਲਿੰਗ ਨੂੰ ਆਪਣਾ ਧੰਦਾ ਬਣਾ ਕੇ ਲੋਕਾਂ ਨੂੰ ਤੰਗ-ਪਰੇਸ਼ਾਨ ਕਰਦੇ ਹਨ, ਉਹਨਾਂ ਉਂਪਰ ਸਖਤ ਕਾਨੂੰਨੀ ਕਾਰਵਾਈ ਹੋਵੇ ਤਾਂ ਜੋ ਵਪਾਰੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਰਸ਼ਪਾਲ ਸਿੰਘ ਗਾਬੜੀਆ ਦੇ ਖਿਲਾਫ ਸਾਲ 2011 ਵਿੱਚ ਥਾਣਾ ਸਟੇਟ ਕ੍ਰਾਈਮ ਮੋਹਾਲੀ ਦੀ ਪੁਲਿਸ ਨੇ ਪਹਿਲਾਂ ਵੀ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮੁਕੱਦਮਾ ਦਰਜ ਕੀਤਾ ਸੀ, ਜਿਸ ਕਰਕੇ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਵਿੱਚ ਉਹ ਰੋਪੜ ਜੇਲ ਵਿੱਚ ਨਜ਼ਰਬੰਦ ਹੈ। ਇੰਦਰਜੀਤ ਸਿੰਘ ਦਿਉਲ ਨੇ ਇਹ ਵੀ ਦੱਸਿਆ ਕਿ ਰਸ਼ਪਾਲ ਸਿੰਘ ਗਾਬੜੀਆ ਪਹਿਲਾਂ ਵੀ ਬਹੁਤ ਸਾਰੇ ਵੱਖੋ-ਵੱਖ ਸਕੂਲ, ਹਸਪਤਾਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਝੂਠੀਆਂ ਸ਼ਿਕਾਇਤਾਂ ਕਰ ਚੁੱਕਾ ਹੈ ਅਤੇ ਉਹਨਾਂ ਨੂੰ ਵੀ ਬਲੈਕਮੇਲ ਕਰਦਾ ਰਿਹਾ ਹੈ, ਪਰ ਹੁਣ ਇਸ ਅਪਰਾਧੀ ਦੇ ਪਾਪਾਂ ਦਾ ਘੜਾ ਭਰ ਗਿਆ ਹੈ, ਜਿਸ ਕਰਕੇ ਇਸ ਖਿਲਾਫ ਇਸ ਵੱਲੋਂ ਕੀਤੀਆਂ ਹੋਈਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਸਜਾ ਮਿਲ ਰਹੀ ਹੈ
