ਹਰ ਜਵਾਨ 10-10 ਰੁੱਖ ਆਪਣੇ ਘਰ ਦੇ ਜਾਂ ਦਫਤਰ ਦੇ ਆਲੇ ਦੁਆਲੇ ਕਿਧਰੇ ਵੀ ਲਗਾ ਸਕਦਾ
ਲੁਧਿਆਣਾ-22-ਜੁਲਾਈ( ਖਾਲਸਾ)ਵਾਤਾਵਰਨ ਦੀ ਸਾਂਭ ਸੰਭਾਲ ਲਈ ਇੱਕ ਕੋਸ਼ਿਸ਼ ਵਜੋਂ ਤੀਸਰੀ ਆਈ.ਆਰ.ਬੀ., ਲੁਧਿਆਣਾ ਦੇ ਜਵਾਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਸ੍ਰੀ ਰਾਜ ਕੁਮਾਰ ਪੀ.ਪੀ.ਐਸ., ਕਮਾਂਡੈਟ ਤੀਸਰੀ ਆਈ.ਆਰ.ਬੀ.ਲੁਧਿਆਣਾ ਵੱਲੋਂ 30 ਜੂਨ ਨੂੰ ਹੋਈ ਵੈਲਫੇਅਰ ਮੀਟਿੰਗ ਵਿੱਚ ਇਹ ਜਿੰਮੇਵਾਰੀ ਸੌਂਪੀ ਗਈ ਸੀ ਕਿ ਹਰੇਕ ਜਵਾਨ ਉਹ ਚਾਹੇ ਕਿਸੇ ਵੀ ਰੈਂਕ ਤੇ ਹੋਵੇ, ਚਾਹੇ ਦਰਜਾ ਚਾਰ ਦੇ ਮੁਲਾਜ਼ਮ, ਮਨਿਸਟ੍ਰੀਅਲ ਸਟਾਫ ਸਮੇਤ ਗਜਟਿਡ ਅਫਸਰਾ ਨੂੰ 10-10 ਰੁੱਖ ਲਗਾਉਣ ਦਾ ਟੀਚਾ ਦਿੱਤਾ ਗਿਆ।ਇਹ ਕੰਮ ਕਰੀਬ 90% ਪੂਰਾ ਕਰ ਲਿਆ ਗਿਆ ਹੈ। ਹਰ ਜਵਾਨ 10-10 ਰੁੱਖ ਆਪਣੇ ਘਰ ਦੇ ਜਾਂ ਦਫਤਰ ਦੇ ਆਲੇ ਦੁਆਲੇ ਕਿਧਰੇ ਵੀ ਲਗਾ ਸਕਦਾ ਸੀ, ਜੋ ਕਿ ਜਿਆਦਾਤਰ ਜਵਾਨਾਂ ਨੇ ਆਪਣੇ ਘਰ ਦੇ ਆਲੇ ਦੁਆਲੇ ਇਹ ਰੁੱਖ ਲਗਾਏ ਹਨ। ਜਿਸ ਦੀ ਉਹ ਅੱਗੇ ਤੋਂ ਲਗਾਤਾਰ ਸੰਭਾਲ ਵੀ ਕਰਨਗੇ। ਹਰੇਕ ਜਵਾਨ ਰੁੱਖ ਲਗਾਉਣ ਤੋਂ ਬਾਅਦ ਉਸ ਦੀ ਫੋਟੋ ਆਪਣੇ ਇੰਚਾਰਜ (ਕੰਪਨੀ ਕਮਾਂਡਰ) ਨੂੰ ਭੇਜਦਾ ਸੀ। ਇਸ ਕੰਮ ਨੂੰ ਵਿਉਂਤਬੱਧ ਤਰੀਕੇ ਨਾਲ ਨੇਪਰੇ ਚੜਾਉਣ ਲਈ ਹਰੇਕ ਕੰਪਨੀ ਕਮਾਂਡਰ ਦੇ ਨਾਲ ਇੱਕ ਐਨ.ਜੀ.ਓ. ਰੈਂਕ ਦਾ ਅਫਸਰ ਬਟਾਲੀਅਨ ਹੈਡਕੁਆਟਰ ਤੋਂ ਲਗਾਇਆ ਗਿਆ ਸੀ। ਐਸ.ਆਈ ਰਜਿੰਦਰ ਕੁਮਾਰ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਕੰਟਰੋਲ ਰੂਮ ਤੋਂ ਰੋਜਾਨਾ ਕੰਪਨੀ ਕਮਾਂਡਰ ਵੱਲੋ ਭੇਜੀ ਰਿਪੋਰਟ ਲੈ ਕੇ ਕਿ ਅੱਜ ਕਿੰਨੇ ਰੁੱਖ ਲਗਾਏ ਗਏ ਹਨ, ਅੱਗੇ ਸ੍ਰੀ ਰਾਜ ਕੁਮਾਰ, ਪੀ.ਪੀ.ਐਸ., ਕਮਾਂਡੈਟ ਤੀਸਰੀ ਆਈ.ਆਰ.ਬੀ., ਲੁਧਿਆਣਾ ਨੂੰ ਰੋਜਾਨਾ ਸਵੇਰੇ 10 ਵਜੇ ਬਜਰੀਆ ਵੱਟਸਐਪ ਪਰ ਭੇਜੇਗਾ। ਐਸ.ਆਈ ਅਨੂਪ ਸਿੰਘ ਲਾਇਨ ਅਫਸਰ ਅਤੇ ਏ.ਐਸ.ਆਈ ਸਰਦਾਰੀ ਲਾਲ ਸੀ.ਡੀ.ਆਈ ਦੀ ਡਿਊਟੀ ਰੋਜਾਨਾ ਬੂਟੇ ਲੈ ਕੇ ਆਉਣ ਲਈ ਲਗਾਈ ਗਈ ਸੀ। ਇਸ ਕੰਮ ਵਿੱਚ ਜੰਗਲਾਤ ਵਿਭਾਗ ਦੇ ਸ੍ਰੀ ਰਜੇਸ ਕੁਮਾਰ ਡੀ.ਐਫ.ਓ ਵੱਲੋ ਬਹੁਤ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਗਿਆ, ਜੋ ਬਹੁਤ ਹੀ ਕਾਬਿਲੇ ਤਾਰੀਫ ਹੈ।ਇਸ ਮੁਹਿੰਮ ਵਿੱਚ ਇਸ ਬਟਾਲੀਅਨ ਦੇ ਸ੍ਰੀ ਸੁਸ਼ੀਲ ਕੁਮਾਰ ਪੀ.ਪੀ.ਐਸ., ਡੀ.ਐਸ.ਪੀ, ਐਸ.ਆਈ ਰਜਿੰਦਰ ਕੁਮਾਰ,ਐਸ.ਆਈ ਅਨੂਪ ਸਿੰਘ ਲਾਇਨ ਅਫਸਰ, ਏ.ਐਸ.ਆਈ ਸਰਦਾਰੀ ਲਾਲ ਸੀ.ਡੀ.ਆਈ ਅਤੇ ਸਮੂਹ ਸਟਾਫ ਵੱਲੋ ਆਪਣੀ ਜਿੰਮੇਵਾਰੀ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਇਆ ਗਿਆ ਹੈ।ਇਸ ਬਟਾਲੀਅਨ ਵੱਲੋ ਚਲਾਈ ਇਸ ਮੁਹਿੰਮ ਦਾ ਮਕਸਦ ਲੋਕਾ ਨੂੰ ਪ੍ਰੇਰਤ ਕਰਨਾ ਹੈ ਤਾ ਹੀ ਅਸੀ 90% ਕੰਮ ਪੂਰਾ ਹੋਣ ਉਪਰੰਤ ਹੀ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ।
