ਪੰਜਾਬ ਅੰਦਰ ਨਵੀਆਂ ਨਹਿਰਾਂ ਦੀ ਖੁਦਾਈ ਵੀ ਕੀਤੀ ਜਾਵੇ
ਲੁਧਿਆਣਾ-22-ਜੁਲਾਈ( ਖਾਲਸਾ ) ਭਾਰਤੀ ਕਿਸਾਨ ਯੂਨੀਅਨ ਰਜਿ:283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜ਼ਾਰੀ ਕਰਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਪਾਣੀਆਂ ਲਈ ਲੜਾਈ ਲੜਦਾ ਆ ਰਿਹਾ ਹੈ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵਾਰ-ਵਾਰ ਮੰਗ ਪੱਤਰਾਂ ਰਾਹੀ ਇਹ ਯਾਦ ਵੀ ਕਰਵਾਉਂਦਾ ਰਿਹਾ ਕਿ ਸੂਬੇ ਦਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਹੈ ਜਿਸ ਨਾਲ ਹਰ ਸਾਲ ਬੋਰ ਡੂੰਗੇ ਹੋ ਰਹੇ ਹਨ ਤੇ ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ ਜਿਸ ਨੂੰ ਬਚਾਉਣ ਲਈ ਸਰਕਾਰ ਨੂੰ ਫੌਰੀ ਤੌਰ ਤੇ ਨਹਿਰਾਂ ਅਤੇ ਦਰਿਆਵਾਂ ਤੇ ਰੀਚਾਰਜ਼ ਖੂਹ(ਬੋਰ) ਕਰਨੇ ਚਾਹੀਦੇ ਹਨ ਤਾਂ ਕਿ ਜਿਹੜਾ ਬਰਸਾਤ ਦਾ ਸਾਫ ਪਾਣੀ ਅਜਾਈਂ ਜਾ ਰਿਹਾ ਹੈ ਅਤੇ ਹੜਾਂ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਤੇ ਕਾਬੂ ਪਾਇਆ ਜਾਵੇ ਪਰ ਸਰਕਾਰਾਂ ਨੇ ਇਸ ਵੱਲ੍ਹ ਕੋਈ ਧਿਆਨ ਨਹੀਂ ਦਿੱਤਾ ਤੇ ਜਿਹੜਾ ਸਾਡਾ ਪਾਣੀ ਪਾਕਿਸਤਾਨ ਨੂੰ ਵਾਧੂ ਜਾ ਰਿਹਾ ਹੈ ਇਸ ਨੂੰ ਇੱਕ ਹੋਰ ਨਹਿਰ ਕੱਢਕੇ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ ਤੇ ਜਿਹੜੀ ਨਹਿਰ ਦੁਆਬੇ ਵਿੱਚ ਬੰਦ ਪਈ ਹੈ ਉਸ ਨੂੰ ਵੀ ਫੌਰੀ ਤੌਰ ਤੇ ਚਾਲੂ ਕਰਕੇ ਖੇਤਾਂ ਨੂੰ ਪਾਣੀ ਦਿੱਤਾ ਜਾਵੇ। ਲੱਖੋਵਾਲ ਨੇ ਅੱਗੇ ਕਿਹਾ ਕਿ ਨਹਿਰਾਂ ਤੇ ਦਰਿਆਵਾਂ ਤੇ ਬਿਜਲੀ ਪੈਦਾ ਕਰਨ ਵਾਲੇ ਪ੍ਰੋਜੈਕਿਟ ਵੀ ਲੱਗ ਸਕਦੇ ਹਨ ਜਿਨ੍ਹਾਂ ਦੇ ਲੱਗਣ ਨਾਲ ਕਾਫੀ ਬਿਜਲੀ ਪੈਦਾ ਹੋ ਸਕਦੀ ਹੈ ਮਹਿੰਗੇ ਕੋਲੇ ਤੋਂ ਤਿਆਰ ਬਿਜਲੀ ਨਾਲੋਂ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਸਸਤੀ ਬਿਜ਼ਲੀ ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ ਇੱਕ ਹੋਰ ਮੰਗ ਰਾਹੀਂ ਉਨ੍ਹਾਂ ਕਿਹਾ ਕਿ ਅਸੀਂ ਕੋਲੇ ਤੇ ਪੱਥਰ ਤੇ ਦੂਜੀਆਂ ਸਟੇਟਾਂ ਨੂੰ ਰਾਇਲਟੀ ਦਿੰਦੇ ਹਾਂ ਪਰ ਪਾਣੀ ਅਸੀਂ ਮੁਫਤ ਲੁਟਾ ਰਹੇ ਹਾਂ ਪੰਜਾਬ ਸਰਕਾਰ ਫੌਰੀ ਤੌਰ ਤੇ ਵਿਧਾਨ ਸਭਾ ਵਿੱਚ ਰੈਜ਼ੂਲੇਸ਼ਨ ਪਾਸ ਕਰਕੇ ਦੂਜੇ ਰਾਜਾਂ ਨਾਲ ਕੀਤੇ ਪਿਛਲੇ ਸਾਰੇ ਸਮਝੌਤੇ ਰੱਦ ਕਰੇ ਤੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਮੰਗੇ ਇਸ ਨਾਲ ਪੰਜਾਬ ਸਿਰ ਚੜ੍ਹੇ ਕਰਜ਼ੇ ਤੋਂ ਰਾਹਤ ਮਿਲੇਗੀ ਤੇ ਪੰਜਾਬ ਖੁਸ਼ਹਾਲੀ ਦੇ ਰਾਸਤੇ ਤੇ ਵਧੇਗਾ ਤੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੀਂਹ ਦੌਰਾਨ ਪੁਰਾਣੇ ਬੋਰ ਤੇ ਖੂਹਾਂ ਦੇ ਮੂੰਹਾਂ ਨੂੰ ਖੋਲ ਕੇ ਪਾਣੀ ਥੱਲੇ ਸੁੱਟਿਆ ਜਾਵੇ ਜਿਸ ਨਾਲ ਪੰਜਾਬ ਦੇ ਡਿੱਗ ਰਹੇ ਪਾਣੀ ਦੇ ਪੱਧਰ ਵਿੱਚ ਸੁਧਾਰ ਆ ਸਕੇ।
