ਗੁਰਦੁਆਰਾ ਸ਼ਹੀਦ ਬਾਬਾ ਦੀਪ ਜੀ ਮਾਡਲ ਟਾਊਨ ਐਕਸਟੈਂਸ਼ਨ ਵਿੱਖੇ ਹਫ਼ਤਾਵਾਰੀ ਜਪ-ਤਪ ਚੁਪਹਿਰਾ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਹਾਜਰੀ ਭਰੀ
ਲੁਧਿਆਣਾ-16- ਜੁਲਾਈ( ਖਾਲਸਾ ) ਗੁਰਦੁਆਰਾ ਸ਼ਹੀਦ ਬਾਬਾ ਦੀਪ ਜੀ ਮਾਡਲ ਟਾਊਨ ਐਕਸਟੈਂਸ਼ਨ ਵਿੱਖੇ ਜਪ-ਤਪ ਚੁਪਹਿਰਾ ਸਮਾਗਮ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਾਇਆ ਗਿਆ ਹਫ਼ਤਾਵਾਰੀ ਜਪ-ਤਪ ਚੁਪਹਿਰਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਅਮ੍ਰਿਤ ਵੇਲੇ ਤੋ ਹੀ ਹਾਜ਼ਰੀ ਭਰੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆ ਕੇ ਚੁਪਹਿਰਾ ਕੱਟਣ ਨਾਲ ਕਈਆਂ ਦੇ ਰੋਗ ਕੱਟੇ ਗਏ ਹਨ ਅਤੇ ਕਈਆਂ ਨੂੰ ਖੁਸ਼ੀਆਂ ਮਿਲੀਆਂ ਹਨ। ਸ਼ਹੀਦ ਬਾਬਾ ਦੀਪ ਸਿੰਘ ਦੇ ਇਸ ਪਵਿੱਤਰ ਅਸਥਾਨ ਤੇ ਸੰਗਤ ਨੇ ਸੰਗਤੀ ਰੂਪ ਵਿੱਚ ਜਾਪ ਕਰਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਤੇ ਚੁਪਹਿਰਾ ਜਪ-ਤਪ ਸਮਾਗਮ ਵਿੱਚ ਜਾਪ ਕੀਤੇ। ਸਾਵਣ ਦੀ ਸੰਗਰਾਂਦ ਵੀ ਮਨਾਈ ਗਈ ਅਤੇ ਹੈਡ ਗ੍ਰੰਥੀ ਸਾਹਿਬ ਨੇ ਸਾਉਣ ਦੇ ਮਹੀਨੇ ਦਾ ਹੁਕਮ ਨਾਮਾ ਸੁਣਾ ਕੇ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਸੰਗਤੀ ਰੂਪ ਵਿੱਚ ਸ੍ਰੀ ਜਪੁ ਜੀ ਸਾਹਿਬ, ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ। ਉਪਰੰਤ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀਆਂ ਕੀਤੀਆਂ। ਇਸ ਅਸਥਾਨ ਤੇ ਰੋਜ਼ਾਨਾ ਭਾਰੀ ਗਿਣਤੀ ਵਿੱਚ ਸੰਗਤ ਦਰਸ਼ਨ ਕਰਨ ਲਈ ਪੁੱਜਦੀ ਹੈ ਪਰ ਹਰੇਕ ਬੁੱਧਵਾਰ ਨੂੰ ਸੰਗਤ ਇੱਥੇ ਸੇਵਾ ਅਤੇ ਸਿਮਰਨ ਦੇ ਸਿਧਾਂਤ ਉਪਰ ਪਹਿਰਾ ਦੇ ਕੇ ਨਾਮ ਜਾਪੁ ਅਤੇ ਸੇਵਾ ਕਰਕੇ ਆਪਣਾ ਜੀਵਣ ਸਫ਼ਲਾ ਕਰ ਰਹੀਆਂ ਹਨ। ਵੱਖ-ਵੱਖ ਸੰਸਥਾਵਾਂ ਵੱਲੋਂ ਛਬੀਲ ਲਗਾਈ ਜਾ ਰਹੀ ਹੈ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਠੰਡਾ ਪਾਣੀ ਵਰਤਾਇਆ ਜਾ ਰਿਹਾ ਹੈ ਇਹ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਇਸ ਮੌਕੇ ਪ੍ਰਧਾਨ ਕਮ ਮੈਂਬਰ ਟਰੱਸਟ ਪ੍ਰਬੰਧਕੀ ਬੋਰਡ ਸੁਰਿੰਦਰਪਾਲ ਸਿੰਘ ਬਿੰਦਰਾ, ਜਨਰਲ ਸਕੱਤਰ ਕਮ ਮੈਂਬਰ ਟਰੱਸਟ ਪ੍ਰਬੰਧਕੀ ਬੋਰਡ ਸੁਖਵਿੰਦਰਪਾਲ ਸਿੰਘ ਸਰਨਾ, ਨਵਪ੍ਰੀਤ ਸਿੰਘ ਬਿੰਦਰਾ ਮੈਂਬਰ ਟਰੱਸਟ, ਹਰਪ੍ਰੀਤ ਸਿੰਘ ਰਾਜਧਾਨੀ ਮੈਂਬਰ ਟਰੱਸਟ ਇਨ੍ਹਾਂ ਤੋਂ ਇਲਾਵਾ ਟਰੱਸਟ ਮੈਂਬਰ ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ ਸਰਨਾ, ਜਸਵਿੰਦਰ ਸਿੰਘ ਸੇਠੀ ਹਾਜ਼ਰ ਸਨ
.jpg)