22 ਜੁਲਾਈ ਨੂੰ ਜ਼ਿਲ੍ਹਾ ਕਚਹਿਰੀ ਬਾਹਰ ਹੋਵੇਗਾ ਧਰਨਾ
ਲੁਧਿਆਣਾ, 16 ਜੁਲਾਈ (ਨਿਊਜ਼ ਡੈਸਕ) – ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਰੋਸ ਪ੍ਰਦਰਸ਼ਨ 22 ਜੁਲਾਈ, ਸੋਮਵਾਰ ਨੂੰ ਜਿਲ੍ਹਾ ਕਚਹਿਰੀ ਲੁਧਿਆਣਾ ਦੇ ਬਾਹਰ ਫ਼ਿਰੋਜ਼ਪੁਰ ਰੋਡ ਉੱਤੇ ਕੀਤਾ ਜਾਵੇਗਾ। ਇਹ ਤਰਨਾ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਪੁਲਿਸ ਜਿਲਾ ਜਗਰਾਓਂ, ਖੰਨਾ ਅਤੇ ਜਿਲਾ ਲੁਧਿਆਣਾ ਦੇ ਸਾਂਝੇ ਯਤਨਾਂ ਨਾਲ ਹੋਣ ਵਾਲਾ ਇਹ ਤਰਨਾ ਪੰਜਾਬ ਸਰਕਾਰ ਲਈ ਇਕ ਚੁਣੌਤੀ ਸਾਬਤ ਹੋ ਸਕਦਾ ਹੈ ਕੀ ਹੈ ਮਾਮਲਾ ? ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ "ਲੈਂਡ ਗ੍ਰੈਬਿੰਗ ਪਾਲਿਸੀ" ਕਰਾਰ ਦਿੰਦਿਆਂ ਦੋਸ਼ ਲਾਇਆ ਹੈ ਕਿ ਇਸ ਰਾਹੀਂ ਕਿਸਾਨਾਂ ਦੀ ਜ਼ਮੀਨ ਬਿਨਾ ਉਚਿਤ ਮੁਆਵਜੇ ਦੇ ਉਨ੍ਹਾਂ ਤੋਂ ਖੋਹੀ ਜਾ ਰਹੀ ਹੈ। ਅਕਾਲੀ ਦਲ ਆਗੂਆਂ ਨੇ ਕਿਹਾ ਕਿ ਇਹ ਕਿਸਾਨੀ, ਪਿੰਡਾਂ ਦੀ ਪਛਾਣ ਅਤੇ ਆਮ ਜਨਤਾ ਦੇ ਹੱਕਾਂ ਉੱਤੇ ਵੱਡਾ ਹਮਲਾ ਹੈ।ਮੀਟਿੰਗ ਦੌਰਾਨ ਬਣੀ ਰਣਨੀਤੀ ਇਸ ਤਰਨੇ ਨੂੰ ਲੈ ਕੇ ਅੱਜ ਤਿੰਨੋ ਹਲਕਿਆਂ ਦੇ ਅਕਾਲੀ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਧਰਨਾ ਸਫਲ ਬਣਾਉਣ ਲਈ ਰਣਨੀਤੀ ਬਣਾਈ ਗਈ। ਮੀਟਿੰਗ 'ਚ ਹਲਕਾ ਇੰਚਾਰਜ, ਕੋਰ ਕਮੇਟੀ ਤੇ ਵਰਕਰ ਕਮੇਟੀ ਦੇ ਆਗੂ ਸ਼ਾਮਲ ਹੋਏ। ਹਰੇਕ ਨੇ ਆਪਣੇ ਹਲਕੇ ਤੋਂ ਭਾਰੀ ਗਿਣਤੀ ਵਿੱਚ ਲੋਕ ਲਿਆਉਣ ਦਾ ਵਾਅਦਾ ਕੀਤਾ। ਇਸ ਮੌਕੇ ਹਾਜਰ • ਕੋਰ ਕਮੇਟੀ: ਸ਼ਰਨਜੀਤ ਸਿੰਘ ਢਿਲੋਂ, ਮਹੇਸ਼ਇੰਦਰ ਸਿੰਘ ਗਰੇਵਾਲ , ਰਣਜੀਤ ਸਿੰਘ ਢਿੱਲੋ ਐਸ ਆਰ ਕਲੇਰ.• ਵਰਕਰ ਕਮੇਟੀ: ਅਮਨ ਗੋਹਲਵੜੀਆ, ਟਿੰਕੂ ਗਾਬੜੀਆ ਹਿਤੇਸ਼ਇਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ,ਚੰਦ ਸਿੰਘ ਡੱਲਾ, ਆਰ ਡੀ ਸ਼ਰਮਾ, ਮਨਜੀਤ ਸਿੰਘ ਮਦਨੀਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਜਗਜੀਤ ਸਿੰਘ ਤਲਵੰਡੀ, ਪ੍ਰਭਜੋਤ ਸਿੰਘ ਧਾਲੀਵਾਲ, ਕੁਲਵਿੰਦਰ ਕਿੰਦਾ, ਰਾਜਵਿੰਦਰ ਸਿੰਘ ਮਾਂਗਟ, ਮਿਕਟ ਧਾਮੀ ਬਲਕਰਨ ਸਿੰਘ ਬਾਜਵਾ ਹਰਪਾਲ ਸਿੰਘ ਕੋਹਲੀ ਜੋਵਨ ਗਿੱਲ ਆਗੂਆਂ ਦਾ ਬਿਆਨ ਚਰਨਜੀਤ ਸਿੰਘ ਤਿਲੋਂ ਨੇ ਕਿਹਾ, "ਸਰਕਾਰ ਦੀ ਇਹ ਨੀਤੀ ਨਾਂ ਲੈਂਡ ਪੂਲਿੰਗ ਹੈ, ਨਾਂ ਵਿਕਾਸ ਨਾਲ ਸੰਬੰਧਿਤ – ਇਹ ਸਿਰਫ਼ ਅਤੇ ਸਿਰਫ਼ ਲੈਂਡ ਗ੍ਰੈਬਿੰਗ ਹੈ। ਅਸੀਂ ਕਿਸੇ ਵੀ ਹਾਲਤ ਵਿੱਚ ਇਸਨੂੰ ਕਬੂਲ ਨਹੀਂ ਕਰਾਂਗੇ।"ਸੰਦੇਸ਼ ਆਮ ਲੋਕਾਂ ਲਈ-ਅਕਾਲੀ ਦਲ ਵੱਲੋਂ ਕਿਸਾਨਾਂ, ਨੌਜਵਾਨਾਂ, ਖੇਤ ਮਜ਼ਦੂਰਾਂ ਅਤੇ ਪਿੰਡਾਂ ਦੀ ਸਾਰੀਆਂ ਸੰਘਠਨਾਵਾਂ ਨੂੰ 22 ਜੁਲਾਈ ਨੂੰ ਸਵੇਰੇ 10 ਵਜੇ, ਜ਼ਿਲ੍ਹਾ ਕਚਹਿਰੀ ਲੁਧਿਆਣਾ (ਫਿਰੋਜ਼ਪੁਰ ਰੋਡ) ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
.jpg)