ਵਰਲਡ ਫੋਟੋਗਰਾਫੀ ਡੇ ਮੌਕੇ ਸਲਾਨਾ ਫੋਟੋ ਪ੍ਰਦਰਸ਼ਨੀ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Monday, 18 August 2025

ਵਰਲਡ ਫੋਟੋਗਰਾਫੀ ਡੇ ਮੌਕੇ ਸਲਾਨਾ ਫੋਟੋ ਪ੍ਰਦਰਸ਼ਨੀ

ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਵਰਲਡ ਫੋਟੋਗਰਾਫੀ ਡੇ ਮੌਕੇ ਸਲਾਨਾ ਫੋਟੋ ਪ੍ਰਦਰਸ਼ਨੀ ਅੱਜ ਤੇ ਕੱਲ  (19-20 ਅਗਸਤ) ਨੂੰ

ਲੁਧਿਆਣਾ-18-ਅਗਸਤ( ਨਾਗੀ/ਖਾਲਸਾ) ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਵਰਲਡ ਫੋਟੋਗਰਾਫੀ ਡੇ ਮੌਕੇ 19 ਅਤੇ 20 ਅਗਸਤ ਨੂੰ ਦੋ ਰੋਜ਼ਾ ਚਿੱਤਰ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਵਿੱਚ ਫੋਟੋ ਜਰਨਲਿਸਟ ਆਪਣੀਆਂ ਤਸਵੀਰਾਂ ਇਸ ਪ੍ਰਦਰਸ਼ਨੀ ਦੌਰਾਨ ਪ੍ਰਦਰਸ਼ਿਤ ਕਰਨਗੇ। ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਚੇਅਰਮੈਨ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਲੁਜ ਕਲੱਬ ਵਿੱਚ ਲੱਗ ਰਹੀ ਹੈ ਜਿਸ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਗਈਆਂ ਹਨ ਤੇ ਇਸ ਫੋਟੋ ਪ੍ਰਦਰਸ਼ਨੀ ਦਾ ਉਦਘਾਟਨੀ ਸਮਾਗਮ ਸਵੇਰੇ 11 ਵਜੇ ਹੋਵੇਗਾ ਜਿਸ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਮੇਅਰ ਇੰਦਰਜੀਤ ਕੌਰ ਪੁੱਜਣਗੇ।‌ ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ‌। ਉਨ੍ਹਾਂ ਦੱਸਿਆ ਕਿ ਸਮਾਪਤੀ ਸਮਾਗਮ 20 ਅਗਸਤ ਸ਼ਾਮ ਤਿੰਨ ਵਜੇ ਹੋਵੇਗਾ ਜਿਸ ਵਿੱਚ ਪਹੁੰਚ ਰਹੇ ਪਤਵੰਤੇ ਸੱਜਣ ਜਿਨਾਂ ਵਿੱਚ ਪਦਮ ਸ਼੍ਰੀ ਉਂਕਾਰ ਸਿੰਘ ਪਾਹਵਾ ਅਤੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ. ਰਾਜਦੀਪ ਸਿੰਘ ਅਤੇ ਪ੍ਰਭਜੋਤ ਸਿੰਘ, ਰਿਚਵਿੱਲ ਗਰੁੱਪ ਦੇ ਡਾਇਰੈਕਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜਰਨਲ ਸਕੱਤਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਹ ਪ੍ਰਦਰਸ਼ਨੀ ਰੋਜ਼ਾਨਾ ਸਵੇਰੇ ਦਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਰਹੇਗੀ ਜਿਸਦਾ ਦਾਖ਼ਲਾ ਮੁਫ਼ਤ ਹੋਵੇਗਾ। ਇਸ ਮੌਕੇ ਇੰਦਰਜੀਤ ਵਰਮਾ. ਵਿਸ਼ਾਲ ਗਰਗ. ਰਮੇਸ਼ ਵਰਮਾ. ਹਿਮਾਂਸ਼ੂ ਮਹਾਜਨ, ਅਸ਼ਵਨੀ ਧੀਮਾਨ, ਇੰਦਰਜੀਤ ਵਰਮਾ, ਸਤਵਿੰਦਰ ਬਸਰਾ. ਅਜੇ ਨੇਪਾਲ. ਹਰਵਿੰਦਰ ਸਿੰਘ ਹੈਪੀ. ਕੰਵਲਦੀਪ ਡੰਗ, ਨੀਲ ਕਮਲ ਸ਼ਰਮਾ, ਸੌਰਵ ਅਰੋੜਾ, ਵਿਸ਼ਾਲ ਢੱਲ. ਹਰਜੀਤ ਸਿੰਘ ਖਾਲਸਾ. ਲੱਕੀ ਭੱਟੀ. ਅਮਿਤ ਬੱਸੀ. ਮਨੀਸ਼ ਮੋਟਨ. ਰਕੇਸ਼ ਮੌਦਗਿਲ. ਤੇ ਹੋਰ ਹਾਜ਼ਰ ਸਨ।

Facebook Comments APPID