ਤੀਆਂ ਦਾ ਤਿਉਹਾਰ ਏਕ ਨੇਈ ਉਡਾਨ ਦੀ ਪ੍ਰਧਾਨ ਇੰਦਰਜੀਤ ਕੌਰ ਉਬਰਾਏ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ
ਲੁਧਿਆਣਾ-18-ਅਗਸਤ( ਨਾਗੀ/ਖਾਲਸਾ )ਏਕ ਨੇ ਉਡਾਨ ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ ਦੀ ਅਗਵਾਈ ਵਿੱਚ ਦੁੱਗਰੀ ਰੋਡ ਨਿਜੀ ਹੋਟਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪੰਜਾਬੀ ਪਹਿਰਾਵੇ ਅਤੇ ਗਹਿਣਿਆਂ ਨਾ ਆਪਣੇ ਆਪ ਨੂੰ ਸ਼ਿਗਾਰ ਕੇ ਪੁੱਜੀਆਂ ਔਰਤਾਂ ਨੇ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ ਅਤੇ ਬੋਲੀਆਂ 'ਤੇ ਗਿੱਧਾ ਪਾਕੇ ਚੰਗਾ ਰੰਗ ਬੰਨਿਆ। ਇਸ ਤੀਆਂ ਦੇ ਤਿਉਹਾਰ ਵਿੱਚ ਵਿਸ਼ੇਸ਼ ਤੌਰ ਤੇ ਕੁਲਵੰਤ ਕੌਰ ਸਿੱਧੂ ਦੀ ਧਰਮ ਪਤਨੀ ਰੀਤ ਸਿੱਧੂ ਅਤੇ ਉੱਘੇ ਸਮਾਜ ਸੇਵਕ ਅਨਮੋਲ ਕੁਆਤਰਾ ਜੀ ਪਹੁੰਚੇ ਉਹਨਾਂ ਨੇ ਆਪਣੀ ਦਿਲ ਦੀਆਂ ਸਾਂਝਾਂ ਪਾਈਆਂ ਸਾਨੂੰ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ ਜਿਸ ਨਾਲ ਆਪਸੀ ਪਿਆਰ ਮੁਹੱਬਤ ਵਧਦੀ ਹੈ ਤੇ ਉਹਨਾਂ ਅੱਗੇ ਕਿਹਾ ਅਮੀਰਾਂ ਨਾਲ ਤਾਂ ਹਰ ਕੋਈ ਦੋਸਤੀ ਰੱਖ ਲੈਂਦਾ ਹੈ ਆਨੰਦ ਉਦੋਂ ਆਉਂਦਾ ਹੈ ਜਦੋਂ ਕਿਸੇ ਲੋੜਵੰਦ ਨਾਲ ਪਿਆਰ ਨਾਲ ਬੋਲਿਆ ਜਾਵੇ ਅਤੇ ਦੋਸਤੀ ਕੀਤੀ ਜਾਵੇ ਤੇ ਆਪਣਾ ਦਸਵੰਧ ਲੋੜਵੰਦਾਂ ਲਈ ਜਰੂਰ ਕੱਢਣਾ ਚਾਹੀਦਾ ਹੈ ਇਸ ਮੌਕੇ ਔਰਤਾਂ ਨੇ ਇੰਦਰਜੀਤ ਕੌਰ ਉਬਰਾਏ. ਚੇਅਰਪਰਸਨ ਕੁਲਵੰਤ ਕੌਰ. ਵਾਈਸ ਪ੍ਰੈਜੀਡੈਂਟ ਸਤਿੰਦਰ ਕੌਰ ਟੋਨੀ. ਜਰਨਲ ਸੈਕਟਰੀ ਸੋਨੀਆ ਅਲੱਗ. ਆਏ ਹੋਏ ਪਤਵੱਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਵੀ ਕੀਤਾ ਤੀਆਂ ਦੌਰਾਨ ਔਰਤਾ ਨੇ ਅਨੰਦ ਮਾਣਿਆ ਖੂਬ ਗਿੱਧਾ ਅਤੇ ਭੰਗੜਾ ਪਾਇਆ। ਇਸ ਮੌਕੇ ਇਕ ਨਈ ਉਡਾਨ ਅਹੁਦੇਦਾਰਾਂ ਵੱਲੋਂ ਪੂਨਮ ਸੂਦਰ ਨੂੰ ਮਿਸਿਜ ਤੀਜ ਐਲਾਨਿਆ ਗਿਆ ਅਤੇ ਗਿਫਟ ਦਿੱਤੇ ਗਏ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਬਰਜਿੰਦਰ ਕੌਰ. ਕੋਮਲ ਸੇਠੀ. ਚੀਫ ਗੈਸਟ ਅਨੂ ਸੇਠੀ.ਕਰਮਜੀਤ ਕੌਰ ਵੈਦ. ਇੰਦਰਜੀਤ ਕੌਰ ਸਰਪੰਚ.ਸ਼ਮੀ. ਸੁਖਵਿੰਦਰ ਕਾਹਲੋਂ. ਗੁਰਪ੍ਰੀਤ ਕੌਰ ਦਵਿੰਦਰ ਕੌਰ ਰਾਜਵਿੰਦਰ ਕੌਰ ਕਿਰਨ ਸਿੱਧੂ ਸਤਵੰਤ ਕੌਰ. ਰਮਨਦੀਪ ਕੌਰ. ਅਨੂੰ ਕਪੂਰ. ਸਟਾਰ ਮਾਧਵ. ਦਲਜੀਤ ਨਿਗਮ ਨੇ ਸਟੇਜ ਦਾ ਸੰਚਾਲਨ ਕੀਤਾ
