ਸਾਲ 2018 ਦੇ ਜੀਵਨ ਰਕਸ਼ਾ ਪਦਕ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ।। - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Monday, 30 July 2018

ਸਾਲ 2018 ਦੇ ਜੀਵਨ ਰਕਸ਼ਾ ਪਦਕ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ।।

ਸਾਲ 2018 ਦੇ ਜੀਵਨ ਰਕਸ਼ਾ ਪਦਕ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ।।


ਲੁਧਿਆਣਾ, 30 ਜੁਲਾਈ (ਹਰਜੀਤ ਸਿੰਘ ਖਾਲਸਾ)-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਲ 2018 ਲਈ 'ਜੀਵਨ ਰਕਸ਼ਾ ਪਦਕ' ਲੜੀ ਦੇ ਐਵਾਰਡ ਪ੍ਰਦਾਨ ਕੀਤੇ ਜਾਣੇ ਹਨ, ਇਸ ਲਈ ਇਨਾਂ ਐਵਾਰਡਾਂ ਲਈ ਪਾਤਰਤਾ ਪੂਰੀ ਕਰਦੇ ਸਬੰਧਤਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 
ਸ੍ਰੀ ਅਗਰਵਾਲ ਨੇ ਇਸ ਬਾਰੇ ਹੋਰ ਦੱਸਿਆ ਕਿ ਇਨਾਂ  ਐਵਾਰਡਾਂ ਲਈ ਰਾਜ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਅਤੇ ਲੋੜੀਦੀ ਯੋਗਤਾ ਪੂਰੀ ਕਰਦੇ ਸਬੰਧਤਾਂ ਦੀਆਂ ਸਿਫ਼ਾਰਸ਼ਾਂ ਅੱਗੇ ਕੇਂਦਰ ਸਰਕਾਰ ਨੂੰ 15 ਸਤੰਬਰ ਤੱਕ ਭੇਜੀਆਂ ਜਾਣੀਆਂ ਹਨ। ਇਸ ਲਈ ਜ਼ਿਲਾ  ਲੁਧਿਆਣਾ ਅੰਦਰ ਜੋ ਵੀ ਨਾਗਰਿਕ ਕੋਈ ਜੀਵਨ ਰਕਸ਼ਾ ਪਦਕ ਐਵਾਰਡ ਲਈ ਯੋਗਤਾ ਪੂਰੀ ਕਰਦਾ ਹੈ ਤਾਂ ਉਹ ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਪੁਲਿਸ ਕਮਿਸ਼ਨਰੇਟ ਬਿਲਡਿੰਗ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਵਿਖੇ ਆਪਣੀ ਮੁਕੰਮਲ ਦਰਖਾਸਤ ਪੂਰੇ ਸਬੂਤਾਂ ਅਤੇ ਲੋੜੀਂਦੇ ਦਸਤਾਵੇਜਾਂ ਸਮੇਤ 25 ਅਗਸਤ 2018 ਤੱਕ ਜਮਾਂ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਯਤ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਕਿਸੇ ਦਰਖਾਸਤ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ, ਕਿਉਂਕਿ ਰਾਜ ਸਰਕਾਰ ਵੱਲੋਂ ਇਹ ਦਰਖਾਸਤਾਂ ਅੱਗੇ ਸਿਫ਼ਾਰਸ਼ ਕਰਕੇ ਆਨਲਾਈਨ ਭੇਜੀਆਂ ਜਾਣੀਆਂ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ 'ਜੀਵਨ ਰਕਸ਼ਾ ਪਦਕ' ਐਵਾਰਡ ਕਿਸੇ ਵਿਅਕਤੀ ਵੱਲੋਂ ਕਿਸੇ ਦੂਸਰੇ ਦਾ ਮਨੁੱਖੀ ਜੀਵਨ ਨੂੰ ਬਚਾਉਣ ਹਿੱਤ ਸਨਮਾਨ ਵਜੋਂ ਦਿੱਤੇ ਜਾਂਦੇ ਹਨ। ਉਨਾਂ ਕਿਹਾ ਕਿ ਜਾਨ ਬਚਾਉਣ ਵਾਲੇ ਵਿਅਕਤੀ ਵੱਲੋਂ ਕਿਸੇ ਹਾਦਸੇ ਦੇ ਪੀੜਤ, ਡੁੱਬਣ, ਅੱਗ, ਭੂਮੀ ਖਿਸਕਾਅ, ਕਿਸੇ ਜਾਨਵਰ ਦੇ ਹਮਲੇ ਦੇ ਪੀੜਤ, ਅਸਮਾਨੀ ਬਿਜਲੀ, ਖਾਣਾਂ 'ਚ ਲਾਪਤਾ ਹੋਣ ਵਾਲੇ ਕਿਸੇ ਵਿਅਕਤੀ ਨੂੰ ਬਚਾਉਣਾ ਆਦਿ ਦੇ ਦਲੇਰਾਨਾ ਕੰਮ ਕੀਤੇ ਹੋਣੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਵਾਰਡ ਤਿੰਨ ਵਰਗਾਂ 'ਚ ਵਿਲੱਖਣ ਕੰਮ ਕਰਨ ਵਾਲੇ ਨੂੰ ਉਤਸ਼ਾਹ ਵਧਾਉਣ ਹਿੱਤ ਦਿੱਤਾ ਜਾਂਦਾ ਹੈ, ਪਹਿਲਾ ਸਰਵੋਤਮ ਜੀਵਨ ਰਕਸ਼ਾ ਪਦਕ, ਇਸ 'ਚ ਕਿਸੇ ਬੇਹੱਦ ਭਿਆਨਕ ਸਥਿਤੀ 'ਚ ਆਪਣੀ ਜਾਨ ਭਿਆਨਕ ਜੋਖਮ 'ਚ ਪਾ ਕੇ ਕਿਸੇ ਦੀ ਜਾਨ ਬਚਾਉਣਾ, ਦੂਜਾ ਉੱਤਮ ਜੀਵਨ ਰਕਸ਼ਾ ਪਦਕ ਇਸ 'ਚ ਕਿਸੇ ਗੰਭੀਰ ਸਥਿਤੀ 'ਚ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਵੀ ਕਿਸੇ ਹੋਰ ਦੀ ਜਾਨ ਬਚਾਈ ਹੋਵੇ ਜਦੋਂਕਿ ਜੀਵਨ ਰਕਸ਼ਾ ਪਦਕ ਤੀਜਾ ਉਹ ਐਵਾਰਡ ਹੈ ਜਿਸ 'ਚ ਬਚਾਅ ਕਾਰਜ ਕਰਨ ਵਾਲਾ ਬੁਰੀ ਤਰਾ ਜਖ਼ਮੀ ਹੋ ਗਿਆ ਹੋਵੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨਾਂ ਐਵਾਰਡਾਂ ਲਈ ਆਮ ਨਾਗਰਿਕ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੂਜੇ ਦੀ ਜਾਨ ਬਚਾਈ ਹੋਵੇ ਸਮੇਤ ਆਰਮਡ ਫੋਰਸ, ਪੁਲਿਸ ਫੋਰਸ ਅਤੇ ਅੱਗ ਬੁਝਾਊ ਦਸਤੇ ਦੇ ਮੈਂਬਰ ਵੀ ਯੋਗ ਹੋਣਗੇ, ਜਿਨਾਂ ਨੇ ਆਪਣੀ ਡਿਊਟੀ ਤੋਂ ਵੱਖਰੇ ਤੌਰ 'ਤੇ ਸੇਵਾ ਕਰਦਿਆਂ ਅਜਿਹਾ ਵਿਲੱਖਣ ਕਾਰਜ ਕੀਤਾ ਹੋਵੇ। ਉਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭੇਜੀਆਂ ਇਨਾਂ ਸਿਫ਼ਾਰਸ਼ਾਂ ਨੂੰ ਉਚ ਤਾਕਤੀ ਕਮੇਟੀ ਵੱਲੋਂ ਘੋਖਿਆ ਜਾਂਦਾ ਹੈ ਤੇ ਇਸ ਵੱਲੋਂ ਆਪਣੀਆਂ ਸਿਫ਼ਾਰਸ਼ਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਭੇਜੀਆਂ ਜਾਂਦੀਆਂ ਹਨ। 

Facebook Comments APPID