ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ।।

ਲੂਧਿਆਣਾ--(ਹਰਜੀਤ ਸਿੰਘ ਖਾਲਸਾ)ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਿਮਰਨ ਕੇਂਦਰ, ਇਯਾਲੀ ਚੋਂਕ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਥਾਨ ਦੇ ਮੁੱਖੀ ਸੰਤ ਬਾਬਾ ਸੁਖਬੀਰ ਸਿੰਘ ਜੀ ਖਾਲਸਾ ਦੀ ਦੇਖ ਰੇਖ ਹੇਠ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਮਿੱਸੇ ਪ੍ਰਸ਼ਾਦੇ, ਮੱਖਣ, ਦਹੀਂ ਲੱਸੀ ਆਦਿ ਦੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸ੍ਰ ਹਰਭਜਨ ਸਿੰਘ ਢੰਗ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਪਾਏ ਹੋਏ ਪੁਰਨਾਯਾ ਤੇ ਚੱਲਣਾ ਚਾਹੀਦਾ ਹੈ ਬਾਣੇ ਅਤੇ ਬਾਣੀ ਦਾ ਧਾਰਨੀ ਹੋਣਾ ਚਾਹੀਦਾ ਹੈ।ਇਸ ਮੌਕੇ ਬਾਬਾ ਸੁਖਬੀਰ ਸਿੰਘ ਜੀ ਨੇ ਆਏ ਪਤਵੰਤਿਆਂ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਜਥੇਦਾਰ ਹਰਭਜਨ ਸਿੰਘ ਡੰਗ, ਗੁਲਵੰਤ ਸਿੰਘ ਭਾਂਬੀ, ਕੁਲਬੀਰ ਸਿੰਘ ਨੀਟਾ, ਗੁਰਦੀਪ ਸਿੰਘ ਲੀਲ, ਤਰਲੋਚਨ ਸਿੰਘ ਮਾਣਕੀ, ਸਤਪਾਲ ਸਿੰਘ ਸ਼ਹਿਣਾ, ਗੁਰਿੰਦਰ ਪਾਲ ਸਿੰਘ ਪਪੂ, ਅਰਵਿੰਦਰ ਸਿੰਘ ਦੂਆ, ਸੁਰਿੰਦਰ ਪਾਲ ਸਿੰਘ ਸੂਰੀ, ਐਸ ਪੀ ਸਿੰਘ ਬੰਟੀ,ਮਾਸਟਰ ਬਲਰਾਜ ਸਿੰਘ, ਨਰਿੰਦਰ ਪਾਲ ਸਿੰਘ ਸੋਨੂ,ਮਨੋਹਰ ਸਿੰਘ ਮੱਕੜ,ਸ੍ਰੀਮਤੀ ਗੁਰਵਿੰਦਰ ਕੌਰ,ਜਸਬੀਰ ਸਿੰਘ ਰਿਮਪੀ,ਮਨਮੋਹਨ ਸਿੰਘ,ਨਗਿੰਦਰ ਸਿੰਘ, ਆਦਿ ਸ਼ਾਮਲ ਸਨ ਇਸ ਸਮੇਂ