ਸੁਤੇ ਹੋਏ ਸਿਸਟਮ ਨੂੰ ਜਗਾਉਣ ਲਈ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਕੀਤਾ ਗਿਆ ਅਨੋਖਾ ਰੋਸ਼ ਪ੍ਰਦਰਸ਼ਨ ।। - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Tuesday, 31 July 2018

ਸੁਤੇ ਹੋਏ ਸਿਸਟਮ ਨੂੰ ਜਗਾਉਣ ਲਈ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਕੀਤਾ ਗਿਆ ਅਨੋਖਾ ਰੋਸ਼ ਪ੍ਰਦਰਸ਼ਨ ।।

ਸੁਤੇ ਹੋਏ ਸਿਸਟਮ ਨੂੰ ਜਗਾਉਣ ਲਈ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਕੀਤਾ ਗਿਆ ਅਨੋਖਾ ਰੋਸ਼ ਪ੍ਰਦਰਸ਼ਨ ।।


ਡੇਂਗੂ ਮਹਾਮਾਰੀ ਅਤੇ ਮਹਾਨਗਰ ਵਿਚ ਫੈਲੀ ਅਵਵਸ੍ਥਾ ਲਈ ਪ੍ਰਸ਼ਾਸਨਿਕ ਅਧਿਕਾਰੀ ਜਿੱਮੇਦਾਰ :- ਡੰਗ ।।

ਲੁਧਿਆਣਾ 31 ਜੁਲਾਈ ( ਹਰਜੀਤ ਸਿੰਘ ਖਾਲਸਾ)ਮਹਾਨਗਰ ਵਿਚ ਫੈਲੀ ਅਵਵਸ੍ਥਾ ਦੇ ਆਲਮ ਨੂੰ ਲੈਕੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਵਲੋਂ ਚੇਅਰਮੈਨ ਅਰਵਿੰਦ ਚੀਨੀ,ਪ੍ਰਧਾਨ ਪ੍ਰਵੀਨ ਡੰਗ ਦੀ ਅਗੁਵਾਈ ਹੇਠ ਨਗਰ ਨਿਗਮ ਕਮਿਸ਼ਨਰ ਦੇ ਘਰ ਬਾਹਰ ਅਨੋਖੇ ਢੰਗ ਨਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਹ ਵੀ ਪਟਾਕੇ ਚਲਾ ਕੇ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਧਾਨ ਪ੍ਰਵੀਨ ਡੰਗ ਨੇ ਕਿਹਾ ਕਿ ਹਰ ਸਾਲ ਪੂਰਾ ਪੰਜਾਬ ਬਾਰਿਸ਼ ਦੇ ਮੌਸਮ ਤੋਂ ਬਾਅਦ ਡੇਂਗੂ ਨਾਲ ਪੀੜਿਤ ਹੁੰਦਾ ਹੈ ਅਤੇ  ਛੋਟੇ ਤੋਂ ਲੈਕੇ ਵੱਡਾ ਹਰ ਪ੍ਰਸ਼ਾਸਨਿਕ ਮੁਲਾਜਿਮ ਕੁੰਭਕਰਨੀ ਨੀਂਦ ਸੋ ਰਿਹਾ ਹੈ ਅਤੇ ਡੇਂਗੂ ਨੇ ਪਿਛਲੇ ਵਰੇ ਪੰਜਾਬ ਵਿਚ ਆਪਣਾ ਪ੍ਰਕੋਪ ਫੈਲਾਇਆ ਸੀ ਅਤੇ ਜਨਤਾ ਨੂੰ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸਦੇ ਜਿੱਮੇਦਾਰ ਵੀ ਇਹੀ ਸਾਡੇ ਸਰਕਾਰੀ ਮੁਲਾਜਿਮ ਹੀ ਹੈ। ਉਹਨਾਂ ਕਿਹਾ ਕਿ ਮਹਾਨਗਰ ਵਿਚ ਡੇਂਗੂ ਆਪਣੀ ਦਸਤਕ ਦੇ ਚੁੱਕਿਆ ਹੈ ਅਤੇ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਇਸਦੀ ਰੋਕਥਾਮ ਦੀ ਜਿੱਮੇਦਾਰੀ ਹੈ ਉਹ ਆਪਣੇ ਏ ਸੀ ਦਫਤਰਾਂ ਵਿਚ ਆਰਾਮ ਫਰਮਾ ਰਹੇ ਹਨ ਅਤੇ ਅੱਜ ਪਟਾਖੇ ਚਲਾ ਕੇ ਸੰਗਠਨ ਨੇ ਸੁਤੇ ਹੋਏ ਸਿਸਟਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਕਰ 15 ਦਿਨਾਂ ਦੇ ਅੰਦਰ ਪੂਰੇ ਮਹਾਨਗਰ ਵਿਚ ਫੋਗਿੰਗ ਕਰਵਾਨੀ ਸ਼ੁਰੂ ਨਹੀਂ ਕੀਤੀ ਗਈ ਅਤੇ ਡੇਂਗੂ ਦੀ ਰੋਕਥਾਮ ਦਾ ਪੂਰਾ ਮਕੈਨਿਜਮ ਨੀ ਬਣਾਇਆ ਗਿਆ ਤਾਂ ਸੰਗਠਨ ਸਿਵਲ ਸਰਜਨ ਅਤੇ ਨਗਰ ਨਿਗਮ ਕਮਿਸ਼ਨਰ ਦਫਤਰ ਬਾਹਰ ਪਟਾਕੇ ਫੋੜਨ ਨੂੰ ਮਜਬੂਰ ਹੋਵੇਗਾ ਕਿਓਂਕਿ ਪੰਜਾਬ ਸਰਕਾਰ ਵਲੋਂ ਨਿਟੀਫਿਕੇਸ਼ਨ ਹੈ ਕਿ ਡੇਂਗੂ ਦੇ ਟੈਸਟ ਲਈ ਅਲੀਜਾ ਕਿੱਟ ਦਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 600 ਰੁਪਏ ਵਿਚ ਟੈਸਟ ਹੋਣਾ ਚਾਹੀਦਾ ਹੈ ਅਤੇ ਸੰਗਠਨ ਨੇ ਆਰਟੀਆਈ ਪਾਸੋਂ ਸੂਚਨਾ ਲਈ ਸੀ ਕਿ ਸਿਵਿਲ ਸਰਜਨ ਵਲੋਂ ਅਜਿਹੀ ਕਿਸੇ ਵੀ ਲੈਬੋਟਰੀ ਅਤੇ ਹਸਪਤਾਲਾਂ ਦੀ ਚੈਕਿੰਗ ਨੀ ਕੀਤੀ ਅਤੇ ਨਾ ਹੀ ਰੇਡ ਕੀਤੀ ਹੈ ਜਿਸਦੇ ਚਲਦਿਆਂ ਇਲਾਜ ਲਈ ਜਨਤਾ ਹਜਾਰਾਂ ਰੁਪਏ ਖਰਚਣ ਨੂੰ ਮਜਬੂਰ ਹਨ  ਜਦਕਿ ਇਸ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਦਾ ਕਰੋੜਾ ਰੁਪਏ ਦਾ ਬਜਟ ਹੈ.ਚੇਅਰਮੈਨ ਅਰਵਿੰਦ ਚੀਨੀ,ਜਗਦੀਸ਼ ਰਿੰਕੂ,ਭੁਪਿੰਦਰ ਬੰਗਾ,ਰਾਜੇਸ਼ ਸ਼ਰਮਾ,ਯੋਗੇਸ਼ ਧੀਮਾਨ ਨੇ ਕਿਹਾ ਕਿ ਸੰਗਠਨ ਵਲੋਂ ਪਟਾਖੇ ਫੋੜਨ ਦਾ ਮੁੱਖ ਉੱਦੇਸ਼ ਇਹੀ ਹੈ ਕਿ ਡੇਂਗੂ ਵਰਗੀ ਬੀਮਾਰੀ ਦਾ ਅਸੀਂ ਸਵਾਗਤ ਨੀ ਕਰਨਾ  ਬਲਕਿ ਇਸਦੀ ਰੋਕਥਾਮ ਦਾ ਮਕੈਨਿਜਮ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਣਵਾਉਣਾ ਹੈ। ਇਸ ਮੌਕੇ ਤੇ ਯੋਗੇਸ਼ ਧੀਮਾਨ,ਬਿੱਟੂ ਕਵਾਤਰਾ,ਅਭੀ ਛਾਬੜਾ,ਪ੍ਰਮੋਦ ਸੂਦ,ਮੋਹਿਤ ਸਿਆਲ,ਅਤੁਲ ਸ਼ਰਮਾ,ਕਮਲ ਭਾਰਦਵਾਜ,ਅਜੇ ਸਚਦੇਵਾ,ਵਿਪਨ ਸ਼ਰਮਾ,ਸਿਮਰਨਜੀਤ ਸਿੰਘ ਸ਼ਹਿਰੀ,ਸ਼ਸ਼ੀ ਕੁਮਾਰ,ਚੰਨੀ,ਸਚਿਨ ਬਜਾਜ,ਸ਼ਿਵਾ ਸ਼ਰਮਾ,ਹਾਜਿਰ ਹੋਏ।    

Facebook Comments APPID