ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਉਤਪਾਦਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ-।।
ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਨੇ ਦਿੱਤਾ ਬੈਂਸ ਨੂੰ ਮੰਗ ਪੱਤਰ।।
ਲੁਧਿਆਣਾ, 31 ਜੁਲਾਈ ( ਹਰਜੀਤ ਸਿੰਘ ਖਾਲਸਾ)ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਵੇਰਕਾ ਮਿਲਕ ਪਲਾਂਟ ਉਨ੍ਹਾਂ ਨਾਲ ਸ਼ਰੇਆਮ ਧੱਕਾ ਕਰ ਰਿਹਾ ਹੈ। ਇਸ ਸਬੰਧੀ ਯੂਨੀਅਨ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੰਗ ਪੱਤਰ ਵੀ ਦਿੱਤਾ।
ਇਸ ਮੌਕੇ ਤੇ ਯੂਨੀਅਨ ਦੇ ਮੈਂਬਰਾਂ ਚ ਸ਼ਾਮਲ ਪ੍ਰਧਾਨ ਗੁਰਮੀਤ ਸਿੰਘ, ਬਿਕਰਮ ਸਿੰਘ, ਜਗਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 11 ਜੂਨ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਨੇ ਕੋਈ ਪੈਮੰਟ ਨਹੀਂ ਦਿੱਤੀ। ਜਿਸ ਕਾਰਣ ਫਿਰੋਜਪੁਰ ਪਲਾਂਟ ਦੀਆਂ 150 ਅਤੇ ਫਰੀਦਕੋਟ ਪਲਾਂਟ ਦੀਆਂ 70 ਸੁਸਾਈਟੀਆਂ ਬੰਦ ਹੋ ਗਈਆਂ ਹਨ। ਪਲਾਂਟ ਵਲੋਂ ਦੁੱਧ ਦੇ ਰੇਟ ਵਿਚ ਵੀ ਕਮੀ ਕਰ ਦਿੱਤੀ ਗਈ ਹੈ, ਪਿਛਲੇ ਸਾਲ 6.40 ਰੁਪਏ ਸੀ ਜਦੋ ਕਿ ਇਸ ਸਾਲ 5.60 ਰੁਪਏ ਦਿੱਤੇ ਜਾਂਦੇ ਹਨ, ਜਦੋਂ ਕਿ ਇਨਸੈਂਟਿਵ ਵੀ ਨਹੀਂ ਦਿੱਤਾ ਜਾ ਰਿਹਾ। ਦੁੱਧ ਉਤਪਾਦਕਾਂ ਨੂੰ ਪਿਛਲੇ ਸਾਲ ਨਾਲੋ 8 ਰੁਪਏ ਰੇਟ ਘੱਟ ਦਿੱਤਾ ਜਾ ਰਿਹਾ ਹੈ, ਜਿਸ ਕਾਰਣ ਦੁੱਧ ਉਤਪਾਦਕ ਪਿੱਛੇ ਹਟ ਰਹੇ ਹਨ। ਇਸ ਸਬੰਧੀ ਵਿਧਾਇਕ ਬੈਂਸ ਨੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ ਹਨ ਤੇ ਇਸ ਲਈ ਉਹ ਜਰੂਰ ਹੰਬਲਾ ਮਾਰਨਗੇ।