ਸੈਲਫ ਹੈਲਪ ਗਰੁੱਪ ਅਤੇ ਬੈਸਟ ਵੇਅ ਵੈਲਫੇਅਰ ਸੋਸਾਇਟੀ ਲੁਧਿਆਣਾ ਵੱਲੋ' ਜਿਲਾ ਇੰਡਸਟਰੀਅਲ ਸੈ'ਟਰ, ਲੁਧਿਆਣਾ ਵੱਲੋ' ਹਸਤਸਿਲਪੀ ਕਾਰੀਗਰਾਂ ਦੇ ਪਹਿਚਾਣ ਪੱਤਰ ਦੇ ਫਾਰਮ ਭਰੇ ਗਏ ।।
ਲੂਧਿਆਣਾ 1 ਅਗਸਤ (ਹਰਜੀਤ ਸਿੰਘ ਖਾਲਸਾ) ਸੈਲਫ ਹੈਲਪ ਗਰੁੱਪ ਅਤੇ ਬੈਸਟ ਵੇਅ ਵੈਲਫੇਅਰ ਸੋਸਾਇਟੀ ਲੁਧਿਆਣਾ ਵੱਲੋ' ਜਿਲਾ ਇੰਡਸਟਰੀਅਲ ਸੈ'ਟਰ, ਲੁਧਿਆਣਾ ਵਿੱਚ ਅੱਜ ਆਫਿਸ ਆਫ ਡਿਪਾਰਟਮੈ'ਟ ਕਮਿਸਨ ਹੈ'ਡੀਕਰਾਫਟ ਹੁਸਿਆਰਪੁਰ ਨੇ ਹਸਤ ਸਿਲਪ ਕਾਰੀਗਰਾਂ ਦੇ ਪਹਿਚਾਣ ਪੱਤਰ ਬਣਾਉਣ ਦੇ ਫਾਰਮ ਭਰੇ ਅਤੇ ਡੀ ਸੀ ਐਚ ਦੀਆਂ ਅਲੱਗ ਅਲੱਗ ਸਕੀਮਾਂ ਤੋ' ਸਿਲਪੀਆਂ ਨੂੰ ਜਾਣੂ ਕਰਵਾਇਆ ਅੱਜ 200 ਤੋ ਵੱਧ ਹਸਤਸਿਲਪੀ ਦੇ ਕਾਰੀਗਰਾਂ ਦੇ ਪਹਿਚਾਣ ਪੱਤਰ ਬਣਾਉਣ ਦੇ ਫਾਰਮ ਭਰੇ ਗਏ, ਪਹਿਚਾਣ ਪੱਤਰ ਬਣਾਉਣ ਦੇ ਬਾਅਦ ਹੀ ਭਾਰਤ ਸਰਕਾਰ ਦੇ ਹਸਤਸਿਲਪੀ ਵਿਭਾਗ, ਕੱਪੜਾ ਮੰਤਰਾਲਿਆ ਦੇ ਵੱਲੋ' ਚਲਾਈ ਜਾ ਰਹੀ ਅਲੱਗ ਅਲੱਗ ਸਕੀਮਾਂ ਦਾ ਲਾਭ ਮਿਲੇਗਾ । ਆਉਣ ਵਾਲੇ ਸਮੇ' ਵਿੱਚ ਇਸ ਤਰਾਂਹ ਦੇ ਹੋਰ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ , ਸਾਰੇ ਸਿਲਪੀ ਬਹੁਤ ਹੀ ਖੁਸ਼ ਸਨ , ਪਹਿਚਾਣ ਪੱਤਰ ਦੇ ਫਾਰਮ ਭਰਨ ਦੇ ਨਾਲ ਹੀ ਉਦਯੋਗ ਆਧਾਰ ਆਈ ਕਾਰਡ ਵੀ ਡੀ ਆਈ ਸੀ ਦੁਆਰਾ ਬਣਾਏ ਗਏ । ਇਸ ਪ੍ਰੋਗਰਾਮ ਦੇ ਵਿੱਚ ਮਹੇਸ਼ ਖੰਨਾ, ਜੀ ਐਮ, ਡੀ ਆਈ ਜੀ, ਸ੍ਰੀ ਸੁੱਖਮਿੰਦਰ ਰੇਖੀ, ਫਕਸਨ ਮੈਨੇਜਰ ਪੀ ਆਈ ਐਸ ਕੁਲਵਿੰਦਰ ਸਿੰਘ, ਸਹਾਇਕ ਡਾਇਰੈਕਟਰ ਦੀਪਕ, ਹੈਡੀਕਰਾਫਟ ਪ੍ਰੋਮੋਸਨ ਜੇ ਕੁਮਾਰ, ਨਸੀਬ ਕੋਰ ਪ੍ਰਧਾਨ, ਨਰਿੰਦਰ ਕੋਰ ਲਾਂਬਾ, ਜਨਰਲ ਸੈਕਟਰੀ ਜਸਪਾਲ ਕੋਰ ਲੋਹਟ, ਕੈਸ਼ੀਅਰ ਬੈਸ਼ਟ ਵੈਲਫੇਅਰ ਸੋਸਾਇਟੀ ਲੁਧਿਆਣਾ ਦੇ ਮੈ'ਬਰ ਆਦਿ ਮੋਜੂਦ ਸਨ ।
