ਦੇਸ਼ ਦੇ ਸਾਬਕਾ ਸੈਨਿਕਾ ਨੂੰ ਜੰਤਰ ਮੰਤਰ 'ਤੇ ਲਗਾਤਾਰ ਧਰਨੇ ਲਾਉਣੇ ਪੈ ਰਹੇ ਹਨ।
ਲੁਧਿਆਣਾ-22-ਜੁਲਾਈ (ਰਕੇਸ਼ ਗਰਗ)- ਡਿਫੈਂਸ ਵੇਟਰਨਸ ਆਰਗਨਾਈਜੇਸ਼ਨ ਦੀ ਰਾਸ਼ਟਰੀ ਟੀਮ ਸਮੇਤ ਪੰਜਾਬ ਦੀ ਸਮੁੱਚੀ ਟੀਮ ਦੀ ਅੱਜ ਜੰਤਰ ਮੰਤਰ ਦਿੱਲੀ ਵਿਖੇ ਧਰਨਾ ਪ੍ਰਦਰਸ਼ਨ ਵਿੱਚ ਸ਼ਮੂਲਿਅਤ ਕਰੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੀਫ ਐਡਵਾਈਜ਼ਰ ਪੰਜਾਬ ਜਗਜੀਤ ਸਿੰਘ ਅਰੋੜਾ, ਵਾਈਸ ਪ੍ਰਧਾਨ ਪੰਜਾਬ ਕੈਪਟਨ ਕੁਲਵੰਤ ਸਿੰਘ, ਕੈਪਟਨ ਮਲਕੀਤ ਸਿੰਘ ਵਾਲੀਆ, ਕੈਪਟਨ ਨਛੱਤਰ ਸਿੰਘ ਆਦਿ ਨੇ ਮੀਡੀਆ ਨਾਲ ਗੱਲਬਾਤ ਸਮੇਂ ਕੀਤਾ। ਉਹਨਾਂ ਕਿਹਾ ਕਿ ਪੈਨਸ਼ਨ ਤੇ ਰਿਜ਼ਰਵੈਸਟ ਮਿਲਟਰੀ ਸਰਵਿਸ ਪੇ ਕੋਵਿਡ ਕੋਰੋਨਾ 2020 ਤੇ 2021 ਤਕ ਕੇਂਦਰ ਸਰਕਾਰ ਨੇ 8 ਵੇਂ ਪੇ ਕਮਿਸ਼ਨ ਦਾ ਫਿਟਮੈਟ ਫੈਕਟਰ ਡਾਟਾ ਤਿਆਰ ਨਹੀ ਕੀਤਾ ਤੇ ਨਾ ਹੀ 18 ਮਹੀਨਿਆ ਦਾ ਟੈਰੀਅਰ ਕੇਂਦਰ ਸਰਕਾਰ ਨੇ ਦੇਸ਼ ਵਿੱਤੀ ਹਾਲਤ ਠੀਕ ਨਾ ਹੋਣ ਰੱਖ ਲਿਆ ਸੀ। ਨਰਿੰਦਰ ਮੋਦੀ ਨੇ ਹਰਿਆਣੇ ਦੇ ਰਿਵਾੜੀ ਜ਼ਿਲ੍ਹੇ 'ਚ 13 ਸਤੰਬਰ 2013 ਨੂੰ ਬਹੁਤ ਵੱਡੀ ਰੈਲੀ ਕੀਤੀ ਸੀ, ਜਿਸ 'ਚ ਪੂਰੇ ਦੇਸ਼ ਦੇ ਸਾਬਕਾ ਸੈਨਿਕ ਆਏ ਸਨ। ਪਰ 11 ਸਾਲ ਬੀਤ ਜਾਣ ਤੇ ਵੀ ਓਨ੍ਹਾਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਉਨ੍ਹਾਂਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਬਾਰਡਰਾਂ ਉੱਪਰ ਸੈਨਿਕਾ ਨਾਲ ਚਾਹ ਪਾਣੀ ਪੀਦੇ ਰਹੇ ਤੇ ਕਹਿੰਦੇ ਰਹੇ ਕਿ ਉਹ ਸਾਰੀਆ ਮੰਗਾ ਪੂਰੀਆਂ ਕਰਨਗੇ। ਪਰ ਮੋਦੀ ਸਰਕਾਰ ਨੇ ਕੋਈ ਵੀ ਮੰਗ ਪੂਰੀ ਨਹੀ ਕੀਤੀ। ਜਦੋਂ ਤੋਂ ਮੋਦੀ ਸਰਕਾਰ ਬਣੀ ਹੈ ਦੇਸ਼ ਦੇ ਸਾਬਕਾ ਸੈਨਿਕਾ ਨੂੰ ਜੰਤਰ ਮੰਤਰ 'ਤੇ ਲਗਾਤਾਰ ਧਰਨੇ ਲਾਉਣੇ ਪੈ ਰਹੇ ਹਨ। ਓਨ੍ਹਾਂ ਦਸਿਆ ਕਿ 23 ਜੁਲਾਈ ਨੂੰ ਦੇਸ਼ ਦੇ ਸਾਬਕਾ ਸੈਨਿਕਾ ਦਾ ਜਥਾ ਦਿੱਲੀ 'ਚ ਜੰਤਰ ਮੰਤਰ 'ਤੇ ਰੋਸ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸੰਸਦ ਦਾ ਵੀ ਘਿਰਾਓ ਵੀ ਕੀਤਾ ਜਾਵੇਗਾ। ਤਾਂ ਜੋ ਆਪਣੀਆ ਹੱਕੀ ਮੰਗਾ ਜਿਵੇ ਵਨ ਰੈਂਕ ਵਨ ਪੈਨਸ਼ਨ, ਡਿਸੇਬਿਲਿਟੀ ਆਦਿ ਹਾਕੀ ਮੰਗਾਂ ਨੂੰ ਮਨਵਾਇਆ ਜਾ ਸਕੇ। ਇਸ ਮੌਕੇ ਸੂਬੇਦਾਰ ਮੇਜਰ ਅਨੂਪ ਸਿੰਘ, ਸੂਬੇਦਾਰ ਜਗਦੇਵ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਮੇਹਰ ਸਿੰਘ, ਹੌਲਦਾਰ ਕੇਸਰ ਸਿੰਘ , ਕੈਪਟਨ ਹਰਜਿੰਦਰ ਸਿੰਘ ਮਾਨੂਪੁਰ, ਸੂਬੇਦਾਰ ਪਰਮਜੀਤ ਸਿੰਘ ਆਦਿ ਹਾਜਿਰ ਸਨ।
