101ਵਾਂ‌ ਚੁਪਹਿਰਾ ਜਪ ਤਪ ਸਮਾਗਮ ਭਾਈ ਰਣਧੀਰ ਸਿੰਘ ਨਗਰ ਵਿਖੇ ਹੋਇਆ ਮਾਤਾ ਵਿਪਨਪ੍ਰੀਤ ਕੌਰ ਪੁੱਜੇ - News Timez Punjab

Learn about of all News of Punjab at www.newstimezpunjab.com The Punjab Times

Breaking

Home Top Ad

Responsive Ads Here

Thursday, 17 July 2025

101ਵਾਂ‌ ਚੁਪਹਿਰਾ ਜਪ ਤਪ ਸਮਾਗਮ ਭਾਈ ਰਣਧੀਰ ਸਿੰਘ ਨਗਰ ਵਿਖੇ ਹੋਇਆ ਮਾਤਾ ਵਿਪਨਪ੍ਰੀਤ ਕੌਰ ਪੁੱਜੇ

ਗੁਰਿੰਦਰਪਾਲ ਸਿੰਘ ਪੱਪੂ ਜੀ ਵੱਲੋਂ ਸ਼ੁਰੂ ਕੀਤੇ ਗਏ ਜਪ ਤਪ ਚੁਪਹਿਰਾ ਸਮਾਗਮ ਲੜੀ ਦੇ 101 ਹਫ਼ਤਾਵਾਰੀ ਸਮਾਗਮ ਪੂਰੇ ਹੋਣ ਤੇ ਜਪ-ਤਪ ਚੁਪਹਿਰਾ ਸਮਾਗਮ ਹੋਏ





ਲੁਧਿਆਣਾ-18-ਜੁਲਾਈ( ਹਰਜੀਤ ਸਿੰਘ ਖਾਲਸਾ  )ਦਸ਼ਮੇਸ਼ ਸੇਵਾ ਸੋਸਾਇਟੀ, ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਬਲਾਕ ਜੇ ਭਾਈ ਰਣਧੀਰ ਸਿੰਘ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਗੁਰਿੰਦਰਪਾਲ ਸਿੰਘ ਪੱਪੂ ਜੀ ਵੱਲੋਂ ਸ਼ੁਰੂ ਕੀਤੀ ਗਏ ਜਪ ਤਪ ਚੁਪਹਿਰਾ ਸਮਾਗਮ ਲੜੀ ਦੇ 101 ਹਫ਼ਤਾਵਾਰੀ ਸਮਾਗਮ ਪੂਰੇ ਹੋਣ ਦੇ ਸਬੰਧ ਵਿੱਚ ਚੁਪਿਹਰਾ ਗੁਰਮਤਿ ਸਮਾਗਮ ਹੋਇਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਮਾਤਾ ਵਿਪਨਪ੍ਰੀਤ ਕੌਰ ਸਮੇਤ ਕਈ ਧਾਰਮਿਕ ਸਖ਼ਸ਼ੀਅਤਾਂ ਸ਼ਾਮਿਲ ਹੋਈਆਂ। ਜਥੇਦਾਰ ਗੁਰਿੰਦਰ ਪਾਲ ਸਿੰਘ ਪੱਪੂ ਟੀਮ ਵੱਲੋਂ ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਸ ਮੌਕੇ ਮਾਤਾ ਵਿਪਨਪ੍ਰੀਤ ਕੌਰ ਨੇ ਗੁਰਿੰਦਰ ਪਾਲ ਸਿੰਘ ਪੱਪੂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚੁਪਹਿਰਾ ਸਮਾਗਮ ਬਲਾਕ ਜੀ ਭਾਈ ਰਣਧੀਰ ਸਿੰਘ ਨਗਰ ਤੋਂ ਆਰੰਭ ਕੀਤੇ ਗਏ ਸਨ। ਸੰਗਤ ਨੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਹੈ ਤੇ ਅੱਗੇ ਵੀ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਐਡਵੋਕੇਟ ਗਗਨਪ੍ਰੀਤ ਸਿੰਘ ਅਤੇ ਟੀਮ ਨੂੰ ਵਧਾਈ ਦਿੱਤੀ ਖ਼ਾਸ ਕਰਕੇ ਲੰਗਰ ਦੀ ਸੇਵਾ ਸੰਭਾਲ ਰਹੇ ਮਨਮੋਹਨ ਸਿੰਘ ਮੋਹਣੀ ਦਾ ਧੰਨਵਾਦ ਕੀਤਾ। ਇਸਤੋਂ ਪਹਿਲਾਂ ਸ੍ਰੀ ਜਪੁਜੀ ਸਾਹਿਬ, ਚੋਪਈ ਸਾਹਿਬ ਅਤੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਉਪਰੰਤ ਗੁਰਬਾਣੀ ਦੇ ਜਾਪ ਅਤੇ ਜੱਥਿਆਂ ਨੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਭਾਈ ਰਜਿੰਦਰ ਸਿੰਘ ਕਥਾ ਵਾਚਕ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸ਼ੁਕਰਾਨੇ ਦੀ ਅਰਦਾਸ ਕੀਤੀ। ਸਮਾਪਤੀ ਉਪਰੰਤ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਗਿਆ। ਐਡਵੋਕੇਟ ਗਗਨਪ੍ਰੀਤ ਸਿੰਘ ਵੱਲੋਂ  ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ  ਇਸ ਸਮੇਂ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਜਿਨਾਂ ਵਿੱਚ ਹਰਬੰਸ ਕੌਰ ਚਾਵਲੀ ਬੀਬੀ ਗੁਰਮੀਤ ਕੌਰ ਬੀਬੀ ਜਸਵਿੰਦਰ ਕੌਰ ਬੀਬੀ ਜਸਬੀਰ ਕੌਰ ਭੱਟੀ ਹਰਜੀਤ ਕੌਰ ਮਨਵੀਰ ਕੌਰ ਤੋਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਸ਼ਮੇਸ਼ ਸਿੰਘ ਸਭਾ ਦੇ ਮੁੱਖ ਸੇਵਾਦਾਰ  ਤੇਜਿੰਦਰਪਾਲ ਸਿੰਘ, ਅਮਰਜੀਤ ਸਿੰਘ ਦਿੱਲੀ ਵਾਲੇ, ਗੁਲਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਮਿੰਟਾਂ, ਐਡਵੋਕੇਟ ਗਗਨਪ੍ਰੀਤ ਸਿੰਘ, ਮਨਮੋਹਨ ਸਿੰਘ ਮੋਹਣੀ, ਗੁਰਚਰਨ ਸਿੰਘ ਰਸੀਆ. ਜਸਬੀਰ ਸਿੰਘ, ਬਲਜਿੰਦਰ ਸਿੰਘ ਮਠਾੜੂ, ਰਜਿੰਦਰ ਸਿੰਘ ਮਿੰਨੀ, ਅਮਰਜੀਤ ਸਿੰਘ ਬਿੱਟੂ, ਕੁਲਵਿੰਦਰ ਸਿੰਘ ਰਾਜਨ,  ਹੈਡ ਗ੍ਰੰਥੀ ਹਰਦੇਵ ਸਿੰਘ, ਪਰਵਿੰਦਰ ਸਿੰਘ ਕਾਕਾ, ਤੇਜਪਾਲ ਸਿੰਘ ਸੋਨੂੰ, ਦਰਸ਼ਨ ਸਿੰਘ.ਨਰਾਇਣ ਸਿੰਘ ਦੋਲੋਂ ਅਜੀਤ ਪਾਲ ਸਿੰਘ ਪਾਲੀ, ਰਜੇਸ਼ ਗੁਪਤਾ  ਇੰਦਰਜੀਤ ਸਿੰਘ ਰਿੱਕੀ, ਦਲਜੀਤ ਸਿੰਘ, ਭੁਪਿੰਦਰ ਸਿੰਘ ਡਿੰਪਲ ਵੀ ਹਾਜ਼ਰ ਸਨ।

Facebook Comments APPID