ਸਾਬਕਾ ਬਲਾਕ ਸੰਮਤੀ ਮੈਬਰ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ
ਜਗਰਾਉਂ -10-( ਨਾਗੀ ) ਜਗਰਾਉਂ ਵਿੱਚ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਬਲਾਕ ਸੰਮਤੀ ਮੈਂਬਰ ਸ: ਭਵਨਦੀਪ ਸਿੰਘ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਇਆ। ਭਾਵਨਦੀਪ ਸਿੰਘ ਕਮਾਲਪੁਰਾ ਕਾਂਗਰਸ ਦਾ ਸਰਗਰਮ ਵਰਕਰ ਤੇ ਮੁਢਲੀ ਕਤਾਰ ਦਾ ਆਗੂ ਸੀ। ਇਸ ਮੌਕੇ ਭਵਨਦੀਪ ਸਿੰਘ ਨੇ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਕੋਰ ਕਮੇਟੀ ਮੈਬਰ ਤੇ ਸਾਬਕਾ ਵਿਧਾਇਕ ਐਸ ਆਰ ਕਲੇਰ ਦੇ ਵਰਕਰਾਂ ਨਾਲ ਖੜਨ ਦੇ ਕਾਰਜ ਤੋਂ ਬੇਹੱਦ ਪ੍ਰਭਾਵਿਤ ਹਨ।ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਕੰਮ ਕਰਨਗੇ।ਇਸ ਮੌਕੇ ਐੱਸ ਆਰ ਕਲੇਰ ਜੀ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਸਿਰੋਪਾਓ ਵੀ ਭੇਂਟ ਕੀਤਾ । ਇਸ ਮੌਕੇ ਹਾਜ਼ਰ ਗੁਰਪ੍ਰੀਤ ਸਿੰਘ ਗੋਪੀ ਹੰਸਰਾ, ਅਮਰਜੀਤ ਸਿੰਘ ਹੰਸਰਾ, ਸਰਬਜੀਤ ਸਿੰਘ ਹੰਸਰਾ, ਅਮਰਜੀਤ ਸਿੰਘ ਹੀਰ, ਸ ਦੇਸ਼ਰਾਜ ਸਿੰਘ, ਰਿਟਾਇਰ ਬੀਐਲੋ ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮਨੀ, ਜਗਦੇਵ ਬਾਸੀ, ਜਸਵੀਰ ਬਾਸੀ ਹਾਜ਼ਰ।